ਬਿਉਰੋ ਰਿਪੋਰਟ : ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਰ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਸੁਰੱਖਿਆ ਏਜੰਸੀਆਂ ਨੇ ਪੁੱਛ-ਗਿੱਛ ਲਈ ਰੋਕਿਆ । ਉਹ ਕਤਰ ਜਾ ਰਹੇ ਸਨ । ਅਧਿਕਾਰੀਆਂ ਨੂੰ ਇਤਲਾਹ ਮਿਲੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਕਤਰ ਜਾ ਰਹੇ ਸੀ। ਜਿਸ ਦੇ ਬਾਅਦ ਉਨ੍ਹਾਂ ਨੂੰ ਵੈਰੀਫਾਈ ਕਰਨ ਦੇ ਲਈ ਅਧਿਕਾਰੀਆਂ ਨੇ ਰੋਕਿਆ । ਉਨ੍ਹਾਂ ਤੋਂ ਕਈ ਘੰਟੇ ਤੱਕ ਪੁੱਛ-ਗਿੱਛ ਹੋਈ । ਸੂਤਰਾਂ ਦੇ ਮੁਤਾਬਿਕ ਤਰਸੇਮ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕਿਸੇ ਕੰਮ ਦੇ ਲਈ ਕਤਰ ਜਾ ਰਹੇ ਸਨ । ਇਸ ਦੇ ਬਾਅਦ ਤਕਰੀਬਨ ਪੌਨੇ ਘੰਟੇ ਤੱਕ ਅਧਿਕਾਰੀਆਂ ਨਾਲ ਗੱਲਬਾਤ ਹੋਈ ।
ਫਿਲਹਾਲ ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਨੂੰ ਕਤਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ। ਜਿਸ ਦੇ ਬਾਅਦ ਉਹ ਘਰ ਵਾਪਸ ਆ ਗਏ ਹਨ । ਹੁਣ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਆਖਿਰ ਕਿਸ ਕਾਨੂੰਨੀ ਦੇ ਤਹਿਤ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਵਿਦੇਸ਼ ਜਾਣ ਤੋਂ ਰੋਕਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ 3 ਵਾਰ ਯੂਕੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਹਰ ਵਾਰ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ । ਇੱਕ ਵਾਰ ਅੰਮ੍ਰਿਤਸਰ ਏਅਰ ਪੋਰਟ ਤੋਂ ਕਿਰਨਦੀਪ ਕੌਰ ਨੂੰ ਭੇਜਿਆ 2 ਵਾਰ ਦਿੱਲੀ ਏਅਰਪੋਰਟ ਤੋਂ ਵਾਪਸ ਭੇਜਿਆ ਸੀ ।
ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ NRI ਹੈ ਅਤੇ ਉਹ ਯੂਕੇ ਦੀ ਨਾਗਰਿਕ ਹਨ । ਉਨ੍ਹਾਂ ਨੇ ਸਭ ਤੋਂ ਪਹਿਲਾਂ 20 ਅਪ੍ਰੈਲ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਯੂਕੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਇਮੀਗਰੇਸ਼ਨ ਅਧਿਕਾਰੀਆਂ ਨੇ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ । ਕਿਰਨਦੀਪ ਕੋਲੋ 3 ਘੰਟੇ ਪੁੱਛ ਗਿੱਛ ਵੀ ਹੋਈ ਸੀ ਅਗਲੇ ਦਿਨ 21 ਅਪ੍ਰੈਲ ਨੂੰ ਹੀ ਅੰਮ੍ਰਿਤਪਾਲ ਸਿੰਘ ਨੇ ਸਰੰਡਰ ਕਰ ਦਿੱਤਾ ਸੀ। । ਇਸ ਤੋਂ ਬਾਅਦ 14 ਜੁਲਾਈ ਅਤੇ 19 ਜੁਲਾਈ ਨੂੰ ਮੁੜ ਤੋਂ ਕਿਰਨਦੀਪ ਕੌਰ ਨੇ ਦਿੱਲੀ ਏਅਰਪੋਰਟ ਤੋਂ ਫਲਾਇਟ ਫੜਨੀ ਸੀ ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਨਹੀਂ ਜਾਣ ਦਿੱਤਾ ।
ਅੰਮ੍ਰਿਤਪਾਲ ਸਿੰਘ ਦੀ 36 ਦਿਨ ਬਾਅਦ ਗ੍ਰਿਫਤਾਰੀ ਹੋਈ ਸੀ
ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 36 ਦਿਨ ਬਾਅਦ ਮੋਗਾ ਦੇ ਰੋਡੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਫੜਿਆ ਸੀ । ਇਸ ਦੇ ਬਾਅਦ ਬਠਿੰਡਾ ਏਅਰਪੋਰਟ ਤੋਂ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ । ਅੰਮ੍ਰਿਤਪਾਲ ਸਿੰਘ ਦੇ ਨਾਲ ਉਨ੍ਹਾਂ ਦੇ 9 ਹੋਰ ਸਾਥੀ ਹਨ। ਇੰਨ੍ਹਾਂ ਸਾਰਿਆਂ ਨੂੰ NSA ਅਧੀਨ ਬੰਦ ਕੀਤਾ ਗਿਆ ਹੈ ।