Tarn Tarn news

ਤਰਨ ਤਾਰਨ : ਇੱਕ ਔਰਤ ਨੇ ਆਪਣੇ ਦੋ ਬੱਚਿਆ ਸਮੇਤ ਹਰੀਕੇ ਦਰਿਆ ਦੇ ਬੰਗਾਲੀਵਾਲਾ ਪੁਲ ਨੇੜੇ ਆਪਣੇ ਦੋ ਬੱਚਿਆਂ ਸਣੇ ਨਹਿਰ ਵਿੱਚ ਛਾਲ ਮਾਰ ਦਿੱਤੀ। ਔਰਤ ਦਾ ਹਲੇ ਤੱਕ ਪਤਾ ਨਹੀਂ ਲੱਗਿਆ ਅਤੇ ਇੱਕ ਬੱਚੇ ਦੀ ਜੀਵਨ ਲੀਲਾ ਸਮਾਪਤ ਹੋ ਗਈ ਅਤੇ ਇੱਕ ਨੂੰ ਬਚਾ ਲਿਆ ਗਿਆ ਹੈ। ਉਕਤ ਔਰਤ ਦੀ ਪਛਾਣ ਪਿੰਡ ਬੈਂਕਾਂ ਦੀ ਗੁਰਵਿੰਦਰ ਕੌਰ ਵੱਜੋਂ ਹੋਈ ਹੈ। ਇਸ ਘਟਨਾ ਵਿੱਚ ਪੰਜ ਸਾਲ ਦੇ ਲੜਕੇ ਤਜਿੰਦਰਪਾਲ ਸਿੰਘ ਦੀ ਲਾਸ਼ ਮਿਲੀ ਹੈ ਅਤੇ ਗੋਤਾਖੋਰਾਂ ਨੇ ਅੱਠ ਸਾਲਾ ਬੱਚੀ ਨਿਮਰਤਪ੍ਰੀਤ ਕੌਰ ਨੂੰ ਬਚਾ ਲਿਆ ਹੈ। ਜਦਕਿ ਦੂਜੇ ਪਾਸੇ ਇੰਨਾਂ ਦੀ ਮਾਤਾ ਗੁਰਿਵੰਦਰ ਕੌਰ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾ ਔਰਤ ਨੇ ਲਾਈਵ ਹੋ ਕੇ ਆਪਣੇ ਪਤੀ, ਸਹੁਰਾ, ਸੱਸ ਤੇ ਜਠਾਣੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਸੀ।

ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਪੈਂਦੇ ਥਾਣਾ ਮੱਖੂ ਦੀ ਪੁਲਿਸ ਮੁਤਾਬਿਕ ਨਹਿਰ ਵਿੱਚ ਛਾਲ ਮਾਰਨ ਵਾਲੀ ਔਰਤ ਦੇ ਪੇਕੇ ਪਰਿਵਾਰ ਦੇ ਸ਼ਿਕਾਇਤ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤਹਿਤ ਗੁਰਜਿੰਦਰ ਕੌਰ ਦੇ ਦੇ ਪਤੀ ਗੁਰਲਾਲ ਸਿੰਘ, ਸਹੁਰਾ ਸਤਨਾਮ ਸਿੰਘ, ਸੱਸ ਕਰਮਜੀਤ ਕੌਰ ਤੇ ਜਠਾਣੀ ਮਨਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਪਰਸੋਂ ਰਾਤ ਗੁਰਜਿੰਦਰ ਤੇ ਗੁਰਲਾਲ ਵਿੱਚ ਤਕਰਾਰ ਹੋਈ ਸੀ, ਜਿਸ ਮਗਰੋਂ ਉਹ ਕੱਲ ਸਵੇਰੇ ਹਰੀਕੇ ਨੇੜੇ ਰਹਿੰਦੇ ਆਪਣੇ ਪੇਕੇ ਘਰ ਵੱਲ ਰਵਾਨਾ ਹੋਈ ਸੀ, ਪਰ ਇਸ ਦੌਰਾਨ ਉਸ ਨੇ ਰਾਹ ਵਿੱਚ ਆਉਂਦੀ ਨਹਿਰ ਵਿੱਚ ਛਾਲ ਮਾਰ ਦਿੱਤੀ। ਗੁਰਜਿੰਦਰ ਦਾ ਸਹੁਰਾ ਪਰਿਵਾਰ ਘਰ ਨੂੰ ਤਾਲੇ ਲਾ ਕੇ ਫਰਾਰ ਹੋ ਗਿਆ ਹੈ।