Punjab

ਤਰਨ ਤਾਰਨ ਪੁਲਿਸ ਨੇ ਜਾਅਲੀ ਅਸਲਾ ਬਣਾਉਣ ਦੇ ਨੈਟਵਰਕ ਦਾ ਕੀਤਾ ਪਰਦਾਫਾਸ

ਤਰਨ ਤਾਰਨ ਪੁਲਿਸ ਨੇ ਵੱਡੀ ਸਫਲਤਾ ਕਰਦਿਆਂ ਹੋਇਆਂ ਜਾਅਲੀ ਅਸਲਾ ਲਾਇਸੰਸ ਬਣਾਉਣ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ ਕੀਤਾ ਹੈ। ਤਰਨ ਤਾਰਨ ਦੇ ਸੇਵਾ ਕੇਂਦਰ ਦੇ ਜ਼ਿਲ੍ਹਾਂ ਮੈਨੇਜਰ ਸੂਰਜ ਭੰਡਾਰੀ ਵੱਲੋਂ ਡੀਸੀ ਦਫਤਰ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਇਹ ਧੰਦਾ ਚਲਾਇਆ ਜਾ ਰਿਹਾ ਸੀ।

ਪੁਲਿਸ ਨੇ ਕਾਰਵਾਈ ਕਰਦਿਆਂ ਸੂਰਜ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਟਿਕਾਣੇ ਤੋਂ 24 ਜਾਅਲੀ ਅਸਲਾ ਲਾਇਸੰਸ, ਮੋਬਾਈਲ ਅਸਲਾ ਲਾਇਸੰਸ ਦੀਆਂ ਤਿੰਨ ਖਾਲੀ ਕਾਪੀਆਂ ਅਤੇ ਸਰਕਾਰੀ ਸਟਿੱਕਰ ਬਰਾਮਦ ਕੀਤੇ ਹਨ।

ਇਸ ਨੈੱਟਵਰਕ ਦਾ ਮਾਸਟਰ ਮਾਈਂਡ ਸੂਰਜ ਭੰਡਾਰੀ ਆਪਣੇ ਸਾਥੀ ਰਾਘਵ ਨਾਲ ਫਰਾਰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀਸੀ ਦਫ਼ਤਰ ਵਿੱਚ ਹੜਕੰਪ ਮੱਚ ਗਿਆ ਹੈ। ਦੱਸੀਆ ਜਾ ਰਿਹਾ ਹੈ ਕਈ ਛੁੱਟੀ ‘ਤੇ ਚਲੇ ਗਏ ਹਨ।

ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ 2 ਮਹੀਨੇ ਲੱਗੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਵਨਦੀਪ ਸਿੰਘ ਉਰਫ਼ ਮੰਤਰੀ ਵਾਸੀ ਪਿੰਡ ਮੱਲੀਆਂ, ਸ਼ਮਸ਼ੇਰ ਸਿੰਘ ਵਾਸੀ ਝੰਡੇਰ ਅਤੇ ਗੁਰਮੀਤ ਸਿੰਘ ਵਾਸੀ ਫਲੋਕਾਂ ਵਜੋਂ ਹੋਈ ਹੈ, ਜਦੋਂ ਕਿ ਇਸ ਨੈੱਟਵਰਕ ਦਾ ਮਾਸਟਰ ਮਾਈਂਡ ਅਤੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ, ਵਾਸੀ ਪਿੰਡ ਕੀੜੀ ਸ਼ਾਹ ਅਤੇ ਰਾਘਵ ਕਪੂਰ ਵਾਸੀ ਜਸਪਾਲ ਨਗਰ ਅੰਮ੍ਰਿਤਸਰ ਫਰਾਰ ਹਨ।

ਇਹ ਵੀ ਪੜ੍ਹੋ –  ਮੁੰਬਈ ਹਿੱਟ ਐਂਡ ਰਨ ਕੇਸ ਦਾ ਮੁਲਜ਼ਮ ਮਿਹਿਰ ਸ਼ਾਹ ਗ੍ਰਿਫ਼ਤਾਰ, ਸ਼ਿਵ ਸੈਨਾ ਆਗੂ ਦਾ ਪੁੱਤਰ ਹੈ ਮਿਹਿਰ ਸ਼ਾਹ