Punjab

ਤਰਨ ਤਾਰਨ ਪੁੁਲਿਸ ਨੇ ਗੈਂਗਸਟਰਾਂ ਦੇ ਗੁਰਗੇ ਕੀਤੇ ਕਾਬੂ

ਬਿਉਰੋ ਰਿਪੋਰਟ – ਤਰਨ ਤਾਰਨ ਪੁੁਲਿਸ ਨੇ ਜੱਗੂ ਭਗਵਾਨਪੁਰੀਆਂ ਅਤੇ ਅੰਮ੍ਰਿਤਪਾਲ ਬਾਠ ਗੈਂਗ ਦੇ ਨਾਲ ਜੁੜੇ 5 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਪਾਸੋਂ ਇਕ ਗਲੌਕ 9mm ਅਮਰੀਕੀ ਪਿਸਤੌਲ ਸਮੇਤ 4 ਹਥਿਆਰ ਜ਼ਬਤ ਕੀਤੇ ਹਨ। ਦੱਸ ਦੇਈਏ ਕਿ ਇਨ੍ਹਾਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਨੂੰ ਦਬੋਚ ਲਿਆ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਇਲਾਕੇ ‘ਚ ਇਸ ਗਿਰੋਹ ਵੱਲੋਂ ਹਾਲ ਹੀ ‘ਚ ਕੀਤੇ ਗਏ ਨਿਸ਼ਾਨਾ ਕਤਲ ‘ਚ ਸ਼ਾਮਲ ਸ਼ੂਟਰ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ।

ਕਾਫੀ ਵੱਡਾ ਗੈਂਗਸਟਰ ਹੈ ਜੱਗੂ ਭਗਵਾਨਪੁਰੀਆ

ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਉਸ ਦਾ ਪਹਿਲਾਂ ਨਾਮ ਜਸਪ੍ਰੀਤ ਸਿੰਘ ਰੱਖਿਆ। ਉਹ ਕਬੱਡੀ ਦਾ ਚੰਗਾ ਖਿਡਾਰੀ ਸੀ। ਜਦੋਂ ਜਸਪ੍ਰੀਤ ਸਿੰਘ ਵੱਡਾ ਹੋਇਆ ਤਾਂ ਉਹ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੋ ਗਿਆ ਅਤੇ ਫਿਰ ਆਪਣਾ ਨਾਮ ਬਦਲ ਕੇ ਜੱਗੂ ਭਗਵਾਨਪੁਰੀਆ ਰੱਖ ਲਿਆ। ਇਸ ਤੋਂ ਬਾਅਦ ਉਸ ਨੇ ਕਤਲ ਤੋਂ ਲੈ ਕੇ ਛੋਟੀਆਂ-ਮੋਟੀਆਂ ਲੁੱਟਾਂ-ਖੋਹਾਂ, ਹਮਲੇ, ਜਬਰੀ ਵਸੂਲੀ ਵੀ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਹੁਣ ਵੱਡੇ ਬਦਮਾਸ਼ਾ ਵਿਚ ਗਿਣਿਆ ਜਾਂਦਾ ਹੈ।

ਇਹ ਵੀ ਪੜ੍ਹੋ – ਪੰਜਾਬ ‘ਚ ਕੱਲ੍ਹ ਬੱਸਾਂ ਰਹਿਣਗੀਆਂ ਬੰਦ!