ਪੰਜਾਬ ਦੇ ਤਰਨਤਾਰਨ ਵਿੱਚ ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਬਣਾਏ ਗਏ ਗਿਣਤੀ ਕੇਂਦਰ ਵਿੱਚ ਈਵੀਐਮ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਗਿਣਤੀ 16 ਦੌਰਾਂ ਵਿੱਚ ਹੋਵੇਗੀ, ਜਿਨ੍ਹਾਂ ਵਿੱਚੋਂ ਪੰਜ ਪੂਰੇ ਹੋ ਚੁੱਕੇ ਹਨ।
ਪਹਿਲੇ ਤਿੰਨ ਦੌਰਾਂ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਲੀਡ ਲਈ। ਇਸ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਦੇ ਹਰਮੀਤ ਸੰਧੂ ਨੇ ਲੀਡ ਲਈ। ਛੇਵੇਂ ਦੌਰ ਤੋਂ ਬਾਅਦ, ‘ਆਪ’ ਉਮੀਦਵਾਰ 892 ਵੋਟਾਂ ਨਾਲ ਅੱਗੇ ਹੈ।
ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜ ਤੀਜੇ ਸਥਾਨ ‘ਤੇ ਹਨ, ਜਦੋਂ ਕਿ ਅਕਾਲੀ ਦਲ-ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਚੌਥੇ ਸਥਾਨ ‘ਤੇ ਹਨ, ਅਤੇ ਭਾਜਪਾ ਉਮੀਦਵਾਰ ਹਰਜੀਤ ਸੰਧੂ ਪੰਜਵੇਂ ਸਥਾਨ ‘ਤੇ ਹਨ।
ਤਰਨਤਾਰਨ ਵਿੱਚ 11 ਨਵੰਬਰ ਨੂੰ 60.95% ਵੋਟਿੰਗ ਦਰਜ ਕੀਤੀ ਗਈ। ਪਿਛਲੀਆਂ ਵਿਧਾਨ ਸਭਾ ਚੋਣਾਂ (2022) ਵਿੱਚ, ਇਸ ਸੀਟ ‘ਤੇ 65.81% ਵੋਟਿੰਗ ਦਰਜ ਕੀਤੀ ਗਈ ਸੀ, ਜਿਸ ਵਿੱਚ ‘ਆਪ’ ਦੇ ਕਸ਼ਮੀਰ ਸਿੰਘ ਸੋਹਲ ਨੇ ਚੋਣ ਜਿੱਤੀ ਸੀ। ਇਹ ਸੀਟ ਉਨ੍ਹਾਂ ਦੀ ਮੌਤ ਕਾਰਨ ਖਾਲੀ ਹੋ ਗਈ ਸੀ।
ਦੂਜੇ ਰੁਝਾਨ ’ਚ ਅਕਾਲੀ ਦਲ ਦੀ ਲੀਡ ਬਰਕਰਾਰ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ 5843 ਵੋਟਾਂ ਨਾਲ ਅੱਗੇ
ਕਾਂਗਰਸ ਦੇ ਕਰਨਬੀਰ ਸਿੰਘ ਬੁਰਜ 2955ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ ਦੇ ਉਮੀਦਵਾਰ 4363 ਵੋਟਾਂ ਨਾਲ ਅੱਗੇ
ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ 2910 ਵੋਟਾਂ ਅੱਗੇ
ਮਨਦੀਪ ਸਿੰਘ ਖ਼ਾਲਸਾ 1889 ਵੋਟਾਂ ਨਾਲ ਅੱਗੇ
ਭਾਜਪਾ ਦੇ ਹਰਜੀਤ ਸੰਧੂ ਨੂੰ ਮਿਲੀਆਂ 435 ਵੋਟਾਂ
ਸੁਖਵਿੰਦਰ ਕੌਰ 1480 ਵੋਟਾਂ ਨਾਲ ਅੱਗੇ
ਤੀਜੇ ਰੁਝਾਨ ’ਚ ਅਕਾਲੀ ਦਲ ਦੀ ਲੀਡ ਬਰਕਰਾਰ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ 7348 ਵੋਟਾਂ ਨਾਲ ਅੱਗੇ
ਕਾਂਗਰਸ ਦੇ ਕਰਨਬੀਰ ਸਿੰਘ ਬੁਰਜ 4090
ਆਮ ਆਦਮੀ ਪਾਰਟੀ ਦੇ ਉਮੀਦਵਾਰ 6974 ਵੋਟਾਂ ਨਾਲ ਅੱਗੇ
ਮਨਦੀਪ ਸਿੰਘ ਖ਼ਾਲਸਾ 2736 ਵੋਟਾਂ ਨਾਲ ਅੱਗੇ
ਭਾਜਪਾ ਦੇ ਹਰਜੀਤ ਸੰਧੂ ਨੂੰ ਮਿਲੀਆਂ 693 ਵੋਟਾਂ
ਚੌਥੇ ਰਾਊਂਡ ‘ਚ AAP ਨੇ ਅਕਾਲੀ ਦਲ ਨੂੰ ਛੱਡਿਆ ਪਿੱਛੇ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ) – 9552 (+179 ਲੀਡ)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 9373
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) – 5267
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 3726
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 955
-
ਪੰਜਵੇ ਰਾਊਂਡ ਤੋਂ ਬਾਅਦ AAP ਅੱਗੇ, 150 ਤੋਂ ਵੱਧ ਵੋਟਾਂ ਦੀ ਲੀਡ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ) – 11727 (+ 187 ਲੀਡ)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 11540
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) – 6329
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 4744
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 1197
ਛੇਵੇਂ ਦੌਰ ਵਿੱਚ ‘ਆਪ’ ਦੀ ਲੀਡ ਵਧੀ
ਤਰਨਤਾਰਨ ਸੀਟ ‘ਤੇ ਗਿਣਤੀ ਦਾ ਛੇਵਾਂ ਦੌਰ ਪੂਰਾ ਹੋ ਗਿਆ ਹੈ। ਹੁਣ ਤੱਕ, ‘ਆਪ’ ਨੂੰ 14,586 ਵੋਟਾਂ, ਅਕਾਲੀ ਦਲ ਨੂੰ 13,694 ਵੋਟਾਂ, ਕਾਂਗਰਸ ਨੂੰ 7,260 ਵੋਟਾਂ, ਅਕਾਲੀ ਦਲ ਦੇ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਨੂੰ 5,994 ਵੋਟਾਂ ਅਤੇ ਭਾਜਪਾ ਨੂੰ 1,620 ਵੋਟਾਂ ਮਿਲੀਆਂ ਹਨ। ‘ਆਪ’ ਉਮੀਦਵਾਰ ਨੇ 892 ਵੋਟਾਂ ਦੀ ਲੀਡ ਹਾਸਲ ਕੀਤੀ ਹੈ।
ਸੱਤਵੇਂ ਰਾਊਂਡ ’ਚ ਵੀ ‘ਆਪ’ ਦੀ ਲੀਡ ਬਰਕਰਾਰ
ਹਰਮੀਤ ਸੰਧੂ (AAP) 17357 ਵੋਟਾਂ ਨਾਲ ਪਹਿਲੇ ਨੰਬਰ ’ਤੇ
ਸੁਖਵਿੰਦਰ ਕੌਰ (SAD) 15521 ਦੂਜੇ ਨੰਬਰ ’ਤੇ
ਕਰਨਬੀਰ ਬੁਰਜ (ਕਾਂਗਰਸ) 8181 ਵੋਟਾਂ ਨਾਲ ਤੀਜੇ ਨੰਬਰ ’ਤੇ
ਮਨਦੀਪ ਸਿੰਘ ਖ਼ਾਲਸਾ (ਆਜ਼ਾਦ) ਨੂੰ ਮਿਲੀਆਂ 7667 ਵੋਟਾਂ
ਭਾਜਪਾ ਦੇ ਹਰਜੀਤ ਸੰਧੂ ਨੂੰ ਮਿਲੀਆਂ 1974 ਵੋਟਾਂ

