ਬਿਉਰੋ ਰਿਪੋਰਟ : ਬ੍ਰਿਟੇਨ ਦੇ ਮਸ਼ਹੂਰ ਅਖਬਾਰ ‘ਦ ਗਾਰਡੀਅਨ ਨੇ ਆਪਣੀ ਇੱਕ ਰਿਪੋਰਟ ਵਿੱਚ ਭਾਰਤ ‘ਤੇ ਪਾਕਿਸਤਾਨ ਵਿੱਚ ਟਾਰਗੇਟ ਕਿਲਿੰਗ ਨੂੰ ਲੈਕੇ ਗੰਭੀਰ ਇਲਜ਼ਾਮ ਲਗਾਏ ਹਨ । ਇਸ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਟਾਰਗੇਟ ਕਿਲਿੰਗ ਕਰਨਾ ਭਾਰਤ ਦੀ ਵਿਦੇਸ਼ ਨੀਤੀ ਨਹੀਂ ਹੈ । ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਇਲਜ਼ਾਮ ਝੂਠੇ ਹਨ ਭਾਰਤ ਦੇ ਖਿਲਾਫ ਪ੍ਰੋਪੋਗੈਂਡਾ ਚਲਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਖਾਲਿਸਤਾਨੀ ਆਗੂ ਪਰਮਜੀਤ ਸਿੰਘ ਪੰਜਵੜ ਦਾ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਸੀ । ਨਿੱਝਰ ਮਾਮਲੇ ਵਿੱਚ ਅਖਬਾਰ ਟਾਰਗੇਟ ਕਿਲਿੰਗ ਦਾ ਸ਼ੱਕ ਜਤਾ ਚੁੱਕਾ ਸੀ । ਬ੍ਰਿਟੇਨ ਦੀ MP ਪ੍ਰੀਤ ਕੌਰ ਗਿੱਲ ਨੇ ਵੀ ਪਾਰਲੀਮੈਂਟ ਵਿੱਚ ਭਾਰਤੀ ਏਜੰਸੀ ਵੱਲੋਂ ਸਿੱਖਾਂ ਨੂੰ ਟਾਰਗੇਟ ਬਣਾਉਣ ਦਾ ਇਲਜ਼ਾਮ ਲਗਾਇਆ ਸੀ । SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਮਾਮਲੇ ਵਿੱਚ ਵੀ ਭਾਰਤੀ ਏਜੰਸੀ ਦਾ ਨਾਂ ਸਾਹਮਣੇ ਆਇਆ ਸੀ ਜਿਸ ਦੀ ਜਾਂਚ ਅਮਰੀਕਾ ਅਤੇ ਭਾਰਤ ਮਿਲ ਕੇ ਕਰ ਰਹੇ ਹਨ ।
ਉਧਰ ‘ਦ ਗਾਰਡੀਅਨ ਨੇ ਆਪਣੀ ਰਿਪਰੋਟ ਵਿੱਚ ਲਿਖਿਆ ਹੈ ਭਾਰਤੀ ਖੁਫਿਆ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੈਨੇਡਾ ਅਤੇ ਅਮਰੀਕਾ ਵੱਲੋਂ ਆਪਣੇ ਦੇਸ਼ਾਂ ਵਿੱਚ ਟਾਰਗੇਟ ਕਿਲਿੰਗ ਦੇ ਮਾਮਲਿਆਂ ਨੂੰ ਜਨਤਕ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਟਾਰਗੇਟ ਕਿਲਿੰਗ ਨੂੰ ਮੁਅੱਤਲ ਕਰਨ ਦਾ ਹੁਕਮ ਆਇਆ ਹੈ । ਇਸ ਸਾਲ ਹੁਣ ਤੱਕ ਕਿਸੇ ਵੀ ਸ਼ੱਕੀ ਦਾ ਕਤਲ ਨਹੀਂ ਹੋਇਆ ਹੈ । 2 ਭਾਰਤੀ ਖੁਫਿਆ ਅਫਸਰਾਂ ਨੇ ਇਹ ਵੀ ਦੱਸਿਆ ਹੈ ਕਿ ਪੰਜਾਬ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,ਕੈਨੇਡਾ,ਅਮਰੀਕਾ ਅਤੇ ਬ੍ਰਿਟੇਨ ਵਿੱਚ ਬੈਠੇ ਖਾਲਿਸਤਾਨ ਪੱਖੀ ਲੋਕ ਇਸ ਨੂੰ ਭੜਕਾ ਸਕਦੇ ਹਨ । ਇਸ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਦੀ ਕਈ ਥਾਵਾਂ ‘ਤੇ ਪਿਛਲੇ ਕੁਝ ਮਹੀਨਿਆਂ ਵਿੱਚ ਛਾਪੇਮਾਰੀ ਕੀਤੀ ਗਈ ਹੈ,ਪਰ ਕੈਨੇਡਾ ਤੋਂ ਸਾਰੀਆਂ ਚੀਜ਼ਾ ਕੰਟਰੋਲ ਹੋ ਰਹੀਆਂ ਹਨ।
ਬ੍ਰਿਟਿਸ਼ ਅਖਬਾਰ ਨੇ ਆਪਣੀ ਖਬਰ ਵਿੱਚ ਲਿਖਿਆ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਖੁਫਿਆ ਆਪਰੇਟਰਾਂ ਨੇ ‘ਦ ਗਾਰਡੀਅਨ ਨੂੰ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਵਿਦੇਸ਼ੀ ਧਰਤੀ ‘ਤੇ ਰਹਿਣ ਵਾਲੇ ਦਹਿਸ਼ਤਗਰਦਾਂ ਨੂੰ ਖਤਮ ਕਰਨ ਦੀ ਰਣਨੀਤੀ ਦੇ ਤਹਿਤ ਪਾਕਿਸਤਾਨ ਵਿੱਚ ਕਈ ਲੋਕਾਂ ਦਾ ਕਤਲ ਕਰਵਾਇਆ ਹੈ । ਅਖਬਾਰ ਨੂੰ ਮਿਲੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ 2019 ਵਿੱਚ RAW ਦੇ ਜ਼ਰੀਏ ਕਤਲ ਕਰਵਾਉਣੇ ਸ਼ੁਰੂ ਕੀਤੇ ਸਨ । ਭਾਰਤ ਦੀ ਖੁਫਿਆ ਏਜੰਸੀ RAW ਸਿੱਧਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਕੰਟਰੋਲ ਕੀਤੀ ਜਾਂਦੀ ਹੈ । ਪਾਕਿਸਤਾਨ ਵਿੱਚ ਹੁਣ ਤੱਕ 20 ਟਾਰਗੇਟ ਕਿਲਿੰਗ ਹੋ ਚੁੱਕਿਆ ਹੈ । ਇੰਨਾਂ ਵਿੱਚੋ 7 ਮਾਲਲਿਆਂ ਦੇ ਦਸਤਾਵੇਜ਼ੀ ਸਬੂਤ ਪਾਕਿਸਤਾਨ ਨੇ ਸ਼ੇਅਰ ਕੀਤੇ ਹਨ । ਇਸ ਵਿੱਚ ਕਤਲ ਕਰਨ ਵਾਲਿਆਂ ਦਾ ਗ੍ਰਿਫਤਾਰੀ ਰਿਕਾਰਡ,ਫਾਇਨਾਸ਼ੀਅਤ ਸਟੇਟਮੈਂਟ,Whatsapp ਮੈਸੇਜ ਅਤੇ ਪਾਸਪੋਰਟ ਸ਼ਾਮਲ ਹਨ । ਪਾਕਿਸਤਾਨ ਜਾਂਚਕਰਤਾਵਾਂ ਦਾ ਦਾਅਵਾ ਕਿ ਇੰਨਾਂ ਸਬੂਤਾਂ ਤੋਂ ਪਤਾ ਚੱਲ ਦਾ ਹੈ ਕਿ ਪਾਕਿਸਤਾਨੀ ਧਰਤੀ ‘ਤੇ ਕੀਤੀ ਗਈ ਟਾਰਗੇਟ ਕਿਲਿੰਗ ਵਿੱਚ ਭਾਰਤੀ ਜਸੂਸਾਂ ਦਾ ਹੱਥ ਹੈ । ਹਾਲਾਂਕਿ ‘ਦ ਗਾਰਜੀਅਨ ਨੇ ਇੰਨਾਂ ਦਸਤਾਵੇਜ਼ਾਂ ਨੂੰ ਵੈਰੀਫਾਈ ਨਹੀਂ ਕੀਤਾ ਹੈ ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਤਲ UAE ਵਿੱਚ ਰਹਿਣ ਵਾਲੇ ਭਾਰਤੀ ਖੁਫਿਆ ਵਿਭਾਗ ਦੇ ਸਲੀਪਰ ਸੈਲ ਨੇ ਕੀਤੇ ਹਨ । 2023 ਵਿੱਚ ਕਤਲ ਦੇ ਮਾਮਲੇ ਕਾਫੀ ਵਧੇ ਹਨ ਕਿਉਂਕਿ ਕਤਲ ਨੂੰ ਅੰਜਾਮ ਪਾਕਿਸਤਾਨ ਵਿੱਚ ਮੌਜੂਦ ਮੁਲਜ਼ਮਾਂ ਦੇ ਜ਼ਰੀਏ ਦਿੱਤਾ ਗਿਆ ਹੈ । 2023 ਵਿੱਚ 15 ਲੋਕਾਂ ਦਾ ਕਤਲ ਕਰਵਾਇਆ ਗਿਆ ਹੈ ।
‘ਦ ਗਾਰਡੀਅਨ ਨੇ ਲਿਖਿਆ ਹੈ ਕਿ ਭਾਰਤੀ ਖੁਫਿਆ ਆਪਰੇਟਨ ਨੇ ਸਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਨਾਲ ਆਪਰੇਸ਼ਨ ਨੂੰ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਦੀ ਜ਼ਰੂਰਤ ਹੁੰਦੀ ਹੈ । ਭਾਰਤ ਨੂੰ ਅਜਿਹਾ ਕਰਨ ਦੇ ਲਈ ਇਜ਼ਰਾਈਲ ਖੁਫਿਆ ਏਜੰਸੀ ਮੋਸਾਦ ਅਤੇ ਰੂਸੀ ਖੁਫਿਆ ਏਜੰਸੀ KGB ਤੋਂ ਪ੍ਰੇਰਣਾ ਮਿਲੀ ਹੈ । ਦੋਵਾਂ ਏਜੰਸੀਆਂ ਨੂੰ ਵਿਦੇਸ਼ੀ ਧਰਤੀ ‘ਤੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜਾਣਿਆ ਜਾਂਦਾ ਹੈ ।