Punjab

8 ਤੇ 10 ਸਾਲ ਦੇ 2 ਸਕੇ ਭਰਾ ਇਕੱਠੇ ਸੁੱਤੇ ! ਸਵੇਰੇ ਜੋ ਹੋਇਆ ਉਸ ਨੂੰ ਵੇਖ ਕੇ ਮਾਪਿਆਂ ਦੇ ਹੋਸ਼ ਉੱਡੇ

ਬਿਉਰੋ ਰਿਪੋਰਟ : ਪੰਜਾਬ ਵਿੱਚ ਸੱਪਾਂ ਦੇ ਡੰਗ ਮਾਰਨ ਦੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ । ਤਰਨਤਾਰਨ ਵਿੱਚ ਇੱਕ ਹੀ ਪਰਿਵਾਰ ਦੇ 2 ਸੱਕੇ ਭਰਾਵਾਂ ਦੀ ਸੱਪ ਦੇ ਡੰਗ ਮਾਰਨ ਨਾਲ ਮੌ ਤ ਹੋ ਗਈ ਹੈ । ਜਿਵੇ ਹੀ ਪਰਿਵਾਰ ਨੂੰ ਪਤਾ ਚੱਲਿਆ ਤਾਂ ਉਹ ਬੱਚਿਆਂ ਨੂੰ ਹਸਪਤਾਲ ਲੈਕੇ ਗਏ ਪਰ ਕਾਫੀ ਦੇਰ ਹੋ ਚੁੱਕੀ ਸੀ। ਜ਼ਹਿਰ ਪੂਰੇ ਸਰੀਰ ਵਿੱਚ ਫੈਲ ਲਿਆ ਸੀ,ਇਲਾਜ ਦੇ ਦੌਰਾਨ ਦੋਵਾਂ ਭਰਾਵਾਂ ਦੀ ਮੌ ਤ ਹੋ ਗਈ । ਪਰਿਵਾਰ ਨੂੰ ਯਕੀਨ ਨਹੀਂ ਆ ਰਿਹਾ ਹੈ ਕਿ ਰਾਤ ਨੂੰ ਉਨ੍ਹਾਂ ਦੇ ਨਾਲ ਸੁੱਤੇ ਦੋਵੇ ਪੁੱਤਰ ਹਮੇਸ਼ਾ ਲਈ ਇਸ ਦੁਨੀਆ ਤੋਂ ਚੱਲੇ ਗਏ ਹਨ ।

ਇਹ ਹਾਦਸਾ ਤਰਨਤਾਰਨ ਦੇ ਬਿਆਸ ਦੇ ਨਾਲ ਲੱਗ ਦੇ ਪਿੰਡ ਮੁੰਡਾਪਿੰਡ ਵਿੱਚ ਹੋਇਆ । ਮਰਨ ਵਾਲੇ ਦੋਵੇ ਸੱਕੇ ਭਰਾਵਾਂ ਦੀ ਪਛਾਣ 8 ਸਾਲ ਦੇ ਗੁਰਦਿੱਤਾ ਸਿੰਘ ਅਤੇ 10 ਸਾਲ ਦੇ ਪ੍ਰਿੰਸਪਾਲ ਸਿੰਘ ਦੇ ਰੂਪ ਵਿੱਚ ਹੋਈ ਹੈ । ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਦੋਵੇ ਭਰਾ ਹਸਦੇ ਹੋਏ ਸੁੱਤੇ ਸਨ । ਸਵੇਰ 5 ਵਜੇ ਜਦੋਂ ਨੀਂਦ ਖੁੱਲੀ ਤਾਂ ਇੱਕ ਭਰਾ ਨੇ ਆਪਣੇ ਕੰਨ ਵਿੱਚ ਦਰਦ ਦੀ ਸ਼ਿਕਾਇਤ ਕੀਤ ਤਾਂ ਦੂਜੇ ਨੇ ਹੱਥ ਵਿੱਚ ਦਰਦ ਦੱਸਿਆ । ਦੋਵਾਂ ਦੇ ਕੰਨ ਅਤੇ ਹੱਥ ਸੁੱਜ ਗਏ ਸਨ । ਇਹ ਵੇਖ ਕੇ ਪਰਿਵਾਰ ਡਰ ਗਿਆ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ । ਫੌਰਨ ਹਸਪਤਾਲ ਗਏ, ਡਾਰਟਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਸੱਪ ਨੇ ਡੰਗ ਮਾਰਿਆ ਹੈ । ਪਰਿਵਾਰ ਦੇ ਹੋਸ਼ ਉੱਡ ਗਏ ਕਿਉਂਕਿ ਦੋਵਾਂ ਦੇ ਨਾਲ ਉਹ ਵੀ ਸੁੱਤੇ ਸਨ ।

ਇਲਾਜ ਦੇ ਦੌਰਾਨ ਤੋੜਿਆ ਦਮ

ਪਰਿਵਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਸੀ । ਪਰ ਕਾਫੀ ਦੇਰ ਹੋ ਚੁੱਕੀ ਸੀ,ਦੋਵੇ ਭਰਾਵਾਂ ਨੇ ਇਲਾਜ ਦੇ ਦੌਰਾਨ ਹੀ ਦਮ ਤੋੜ ਦਿੱਤਾ । ਪਿੰਡ ਵਾਲਿਆਂ ਨੇ ਦੱਸਿਆ ਉਹ ਚਾਰ ਭੈਣ ਭਰਾ ਸਨ । ਇੱਕ ਹੀ ਰਾਤ ਵਿੱਚ 2 ਪੁੱਤਰਾਂ ਦੀ ਮੌਤ ਦੇ ਬਾਅਦ ਦਾਦਾ,ਦਾਦੀ ਮਾਪਿਆਂ ਦੇ ਨਾਲ 2 ਭੈਣਾਂ ਹੀ ਬਚਿਆਂ ਹਨ । ਪਿੰਡ ਵਾਲਿਆਂ ਨੇ ਸਰਕਾਰ ਤੋਂ ਆਰਥਿਕ ਮਦਦ ਮੰਗੀ ਹੈ ।