India International Punjab

ਪੰਜਾਬ ਪੁਲਿਸ ਨੇ ਸਭ ਤੋਂ ਵੱਡੀ ਨਸ਼ੇ ਦੀ ਖੇਪ ਕੀਤੀ ਜ਼ਬਤ ! ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇੰਗਲੈਂਡ ਤੱਕ ਜੁੜੇ ਤਾਰ

ਬਿਉਰੋ ਰਿਪੋਰਟ – ਪੰਜਾਬ ਪੁਲਿਸ ਨੇ 2025 ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ। ਕੌਮਾਂਤਰੀ ਡਰੱਗ ਰੈਕੇਟ ਨੂੰ ਬੇਨਕਾਬ ਕਰਦੇ ਹੋਏ 85 ਕਿਲੋ ਹੈਰੋਈਨ ਜ਼ਬਤ ਕੀਤੀ ਗਈ ਹੈ । ਇਹ ਨੈੱਟਵਰਕ ਪਾਕਿਸਤਾਨ ਖੁਫਿਆ ਏਜੰਸੀ ISI ਦੇ ਅਧੀਨ ਚੱਲ ਰਿਹਾ ਸੀ ਇਸ ਨੂੰ ਯੂਕੇ ਸਥਿਤ ਡਰੱਗ ਹੈਂਡਲਰ ਲੱਲੀ ਚੱਲਾ ਰਿਹਾ ਸੀ ।

ਪਾਕਿਸਤਾਨ ਸਥਿਤ ਇਸ ਨੈੱਟਵਰਕ ਦੇ ਪ੍ਰਬੰਧਕ ਅੰਮ੍ਰਿਤਸਰ ਦੇ ਪੰਡ ਭਿੱਟੇਵਾੜ ਦੇ ਅਮਰਜੋਤ ਸਿੰਘ ਉਰਫ਼ ਜੋਤਾ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਦੇ ਮੁਤਾਬਿਕ ਅਮਰਜੋਤ ਸਰਹੱਦ ਪਾਰੋਂ ਡਰੱਗ ਦੀ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਇਸ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕੀਤਾ ਜਾਂਦਾ ਸੀ ।

ਪੁਲਿਸ ਨੇ ਉਸ ਦੇ ਟਿਕਾਣੇ ਤੋਂ 85 ਕਿਲੋ ਹੈਰੋਈਨ ਬਰਾਮਦ ਕੀਤੀ ਹੈ,ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਤਕਰੀਬਨ 450 ਕਰੋੜ ਦੀ ਕੀਮਤ ਹੈ । ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ।

ਤਰਨਤਾਰਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਨੈੱਟਵਰਕ ਪਾਕਿਸਤਾਨ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਇਸ ਵਿੱਚ ISI ਦੇ ਸ਼ਾਮਲ ਹੋਣ ਦੇ ਵੀ ਸੰਕੇਤ ਮਿਲੇ ਹਨ । ਯੂਕੇ ਵਿੱਚ ਬੈਠੇ ਲੱਲੀ ਨਾਂਅ ਦੇ ਤਸਕਰ ਇਸ ਪੂਰੇ ਨੈਟਵਰਕ ਨੂੰ ਕੰਟਰੋਲ ਕਰਦੇ ਸਨ । ਜਦਕਿ ਅਮਰਜੋਤ ਵਰਗੇ ਸਥਾਨਕ ਏਜੰਟ ਗਰਾਉਂਡ ਲੈਵਲ ‘ਤੇ ਡਿਲੀਵਰੀ ਕਰਦੇ ਸਨ । ਪੁਲਿਸ ਇੰਨਾਂ ਸਾਰੇ ਲਿੰਕਾਂ ਦੀ ਜਾਂਚ ਕਰ ਰਹੀ ਹੈ ।

SSP ਤਰਨਤਾਰਨ ਅਭਿਮਨਿਉ ਰਾਣਾ ਨੇ ਦੱਸਿਆ ਕਿ ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਹੈ ਸਾਰੇ ਸੁਰਾਗਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਾਮਦਗੀ ਹੋ ਸਕਦੀ ਹੈ । ਡਰੱਗ ਦੇ ਖਿਲਾਫ਼ ਸਾਡੀ ਕਾਰਵਾਈ ਜ਼ੀਰੋ ਟਾਲਰੈਂਸ ‘ਤੇ ਅਧਾਰਤ ਹੈ ।