Punjab

ਪੁਲਿਸ ਨੇ ਇਸ ਪਾਰਟੀ ਦੇ ਸਿਆਸੀ ਆਗੂ ਨੂੰ ਗ੍ਰਿਫਤਾਰ ਕੀਤਾ !

ਬਿਊਰੋ ਰਿਪੋਰਟ : ਤਰਨਤਾਰਨ ਪੁਲਿਸ ਨੇ ਸਾਬਕਾ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਉਸ ‘ਤੇ NRI ਦੀ ਪਤਨੀ ਨੂੰ Whatsapp ਗਰੁੱਪ ਵਿੱਚ ਗਲਤ ਮੈਸੇਜ ਭੇਜਣ ਦਾ ਇਲਜ਼ਾਮ ਹੈ । ਭਾਸਕਰ ਦੀ ਰਿਪੋਰਟ ਦੇ ਮੁਤਾਬਿਕ
ਹਰਪ੍ਰੀਤ ਆਮ ਆਦਮੀ ਪਾਰਟੀ ਦਾ ਆਗੂ ਵੀ ਹੈ । ਮੁਲਜ਼ਮ ਦੇ ਖਿਲਾਫ ਸ੍ਰੀ ਗੋਇੰਦਵਾਲ ਸਾਹਿਬ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ । ਪੀੜ੍ਹਤ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਸੀ ਉਸ ਦਾ ਪਤੀ ਵਿਦੇਸ਼ ਰਹਿੰਦਾ ਹੈ ਉਹ ਘਰੇਲੂ ਮਹਿਲਾ ਹੈ। ਉਸ ਦੇ ਮੋਬਾਈਲ ਨੰਬਰ ‘ਤੇ 28 ਅਪ੍ਰੈਲ ਦੀ ਰਾਤ ਸਵਾ 8 ਵਜੇ ਵੱਖ-ਵੱਖ ਨੰਬਰਾਂ ਤੋਂ whatsapp ਮੈਸੇਜ ਅਤੇ ਫੋਨ ਕਾਲ ਆਉਣੀ ਸ਼ੁਰੂ ਹੋ ਗਈ।

ਸਕ੍ਰੀਨ ਸ਼ਾਟ ਵੇਖ ਕੇ ਹੋਸ਼ ਉੱਡ ਗਏ

ਮਹਿਲਾ ਮੁਤਾਬਿਕ ਮੈਜੇਸ ਵਿੱਚ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ । ਫਿਰ ਕਿਸੇ ਹੋਰ ਮੋਬਾਈਲ ਫੋਨ ਤੋਂ whatsapp ਮੈਸੇਜ ਆਇਆ,ਮਹਿਲਾ ਨੇ ਦੱਸਿਆ ਇੱਕ whatsapp ਗਰੁੱਪ ਵਿੱਚ ਉਸ ਦੇ ਖਿਲਾਫ਼ ਗਲਤ ਮੈਸੇਜ ਵੀ ਭੇਜਿਆ ਗਿਆ ਸੀ। ਜਿਸ ਦਾ ਸਕ੍ਰੀਨ ਸ਼ਾਟ ਵੇਖ ਕੇ ਉਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ ।

ਕਈ ਨੰਬਰਾਂ ਤੋਂ ਆਈ ਕਾਲ

ਜਦੋਂ ਮੁਲਜ਼ਮ ਦਾ ਨੰਬਰ ਸਰਚ ਕੀਤਾ ਗਿਆ ਤਾਂ ਪਤਾ ਚੱਲਿਆ ਇਹ ਨੰਬਰ ਛਾਪੜੀ ਸਾਹਿਬ ਦੇ ਹਰਪ੍ਰੀਤ ਸਿੰਘ ਦਾ ਹੈ । ਗਰੁੱਪ ਵਿੱਚ ਕਈ ਤਰ੍ਹਾਂ ਦ ਗਲਤ ਮੈਸੇਜ ਪਾਉਣ ਦੀ ਵਜ੍ਹਾ ਕਰਕੇ ਮਹਿਲਾ ਨੂੰ ਵੱਖ-ਵੱਖ ਨੰਬਰਾਂ ਤੋਂ ਕਾਲ ਆਉਣੀ ਸ਼ੁਰੂ ਹੋ ਗਈ। ਮਹਿਲਾ ਨੇ ਪਹਿਲਾਂ ਤਾਂ ਗੱਲ ਦਬਾ ਦਿੱਤੀ ਪਰ ਅਖੀਰ ਵਿੱਚ ਆਪਣੀ ਸੱਸ ਅਤੇ ਮਾਮੇ ਨੂੰ ਨਾਲ ਲੈਕੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਥਾਣਾ ਗੋਇੰਦਵਾਲ ਸਾਹਿਬ ਦੇ ਇੰਸਪੈਕਟਰ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਖਿਲਾਫ਼ ਧਾਰਾ 509 IPC, 67-A IT ACT ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ।