Punjab

ਘਰ ਵਿਆਹ ਦੀ ਪੂਰੀ ਤਿਆਰੀ ਸੀ ! ਇੱਕ ‘ਅਵਾਜ਼’ ਦੀ ਲੜਾਈ ਨਾਲ ਘਰ ‘ਚ ਸੱਥੜ ਵਿਛ ਗਈ ! ਜ਼ਿੰਮੇਦਾਰ ਘਰ ‘ਚ ਹੀ ਮੌਜੂਦ

ਬਿਉਰੋ ਰਿਪੋਰਟ : ਤਰਨਤਾਰਨ ਵਿੱਚ ਵਿਆਹ ਵਾਲਾ ਘਰ ਮਾਤਮ ਵਿੱਚ ਬਦਲ ਗਿਆ । ਘਰ ਵਿੱਚ ਵਿਆਹ ਦੇ ਸ਼ਗਨ ਚੱਲ ਰਹੇ ਸਨ,ਡੀਜੇ ਲੱਗਿਆ ਸੀ,ਇਸੇ ਦੌਰਾਨ ਗਾਣੇ ਨੂੰ ਲੈਕੇ 2 ਧਿਰਾਂ ਦੇ ਵਿਚਾਲੇ ਵਿਵਾਦ ਹੋ ਗਿਆ ਅਤੇ ਇੱਕ ਸ਼ਖਸ ਦੀ ਮੌਤ ਹੋ ਗਈ । ਦਰਅਸਰ ਮਹਿਮਾਨ ਡੀਜੇ ਵਾਲੇ ‘ਤੇ ਦਬਾਅ ਬਣਾ ਰਹੇ ਸਨ ਉਹ ਉਨ੍ਹਾਂ ਦੇ ਮਨਪਸੰਦ ਦਾ ਗਾਣਾ ਵਜਾਉਣ । ਇਸ ਦੌਰਾਨ ਵੇਖਦੇ ਹੀ ਵੇਖਦੇ ਦੋਵਾਂ 2 ਧਿਰਾਂ ਵਿੱਚ ਝਗੜਾ ਹੋ ਗਿਆ ।

ਦੋਵਾਂ ਧਿਰਾ ਨੇ ਸ਼ਰਾਬ ਪੀਤੀ ਹੋਈ ਸੀ,ਹੱਥੋਪਾਈ ਨੂੰ ਵੇਖ ਲਾੜੇ ਦਾ ਚਾਚਾ ਸਤਨਾਮ ਸਿੰਘ ਅੱਗੇ ਆਇਆ ਅਤੇ ਉਸ ਝਗੜਾ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇੰਨੀ ਦੇਰ ਵਿੱਚ ਦੂਜੇ ਧਿੜ ਨੇ ਇੱਟ ਚੁੱਕੀ ਅਤੇ ਮਾਰਨੀ ਸ਼ੁਰੂ ਕਰ ਦਿੱਤੀ । ਇੱਕ ਇੱਟ ਲਾੜੇ ਦੇ ਚਾਚੇ ਦੇ ਸਿਰ ‘ਤੇ ਲੱਗੀ ਅਤੇ ਉਹ ਉੱਥੇ ਹੀ ਲੰਮਾ ਪੈ ਗਿਆ । ਘਟਨਾਂ ਤੋਂ ਬਾਅਦ ਘਰ ਵਾਲੇ ਚਾਚੇ ਨੂੰ ਹਸਪਤਾਲ ਲੈਕੇ ਗਏ ਪਰ ਉਸ ਦੇ ਸਰੀਰ ਵਿੱਚ ਜਾਨ ਹੀ ਨਹੀਂ ਬਚੀ ਸੀ ।

ਉਧਰ ਮੌਕੇ ‘ਤੇ ਜਦੋਂ ਪੁਲਿਸ ਪਹੁੰਚੀ ਤਾਂ ਹਮਲਾ ਕਰਨ ਵਾਲੇ ਮਹਿਮਾਨ ਗਾਇਬ ਹੋ ਚੁੱਕੇ ਸਨ । ਪੁਲਿਸ ਪਰਿਵਾਰ ਦੇ ਬਿਆਨ ਦਰਜ ਕਰ ਰਿਹਾ ਹੈ ਅਤੇ ਮੁਲਜ਼ਮਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ ।