Punjab

ਸੁੱਤੇ ਪਏ ਜਿੰਮ ਮਾਲਕ ਨਾਲ ਕੀਤਾ ਇਹ ਮਾੜਾ ਸਲੂਕ ! ਪਿਤਾ ਨੇ ਕੀਤਾ ਇਹ ਖੁਲਾਸਾ !

ਬਿਉਰੋ ਰਿਪੋਰਟ : ਤਰਨਤਾਰਨ ਵਿੱਚ ਜਿੰਮ ਮਾਲਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ । ਇਹ ਵਾਰਦਾਤ ਪੱਟੀ ਦੇ ਘਰਿਆਲਾ ਪਿੰਡ ਵਿੱਚ ਹੋਈ ਹੈ । ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਉਸ ‘ਤੇ 5 ਗੋਲੀਆਂ ਚਲਾਇਆਂ। ਜਿਸ ਦੇ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ । 8 ਸਾਲ ਵਿਦੇਸ਼ ਵਿੱਚ ਨੌਕਰੀ ਕਰਨ ਦੇ ਬਾਅਦ 7 ਮਹੀਨੇ ਪਹਿਲਾਂ ਉਹ ਭਾਰਤ ਪਰਤਿਆ ਸੀ ।

ਮੰਗਲਵਾਰ ਸਵੇਰ ਤਕਰੀਬਨ ਡੇਢ ਵਜੇ ਰਣਜੀਤ ਆਪਣੀ ਪਤਨੀ ਅਤੇ ਧੀ ਨਾਲ ਕਮਰੇ ਵਿੱਚ ਸੁੱਤਾ ਹੋਇਆ ਸੀ । ਉਸੇ ਦੌਰਾਨ 2 ਬਦਮਾਸ਼ ਘਰ ਵਿੱਚ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਗੋਲੀਆਂ ਦੀ ਆਵਾਜ਼ ਸੁਣ ਕੇ ਪਰਿਵਾਰ ਜਾਗ ਗਿਆ । ਉਸ ਦੇ ਪਿਤਾ ਮਲੂਕ ਸਿੰਘ ਬਦਮਾਸ਼ਾਂ ਨੂੰ ਫੜਨ ਲੱਗੇ ਤਾਂ ਉਹ ਧੱਕਾ ਦੇ ਕੇ ਫਰਾਰ ਹੋ ਗਏ । ਮਲੂਕ ਸਿੰਘ ਨੇ ਦੱਸਿਆ ਕਿ ਪੁੱਤਰ ਰਣਜੀਤ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ । ਉਨ੍ਹਾਂ ਨੂੰ ਨਹੀਂ ਪਤਾ ਬਦਮਾਸ਼ਾਂ ਦੇ ਉਸ ਨੂੰ ਕਿਉਂ ਮਾਰਿਆ ਹੈ । ਉਨ੍ਹਾਂ ਨੇ ਪੁਲਿਸ ਨੂੰ ਬਦਮਾਸ਼ਾ ਨੂੰ ਫੜਨ ਦੇ ਲਈ ਅਪੀਲ ਕੀਤੀ ਹੈ ।

ਪਿੰਡ ਵਿੱਚ ਪਸਰਿਆ ਮਾਤਮ

ਰਣਜੀਤ ਸਿੰਘ ਦੇ ਕਤਲ ਨਾਲ ਪਿੰਡ ਘਰਿਆਲਾ ਵਿੱਚ ਮਾਤਮ ਪਸਰ ਗਿਆ ਹੈ । ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਰਣਜੀਤ ਸਿੰਘ ਦੇ ਘਰ ਪਹੁੰਚ ਗਏ ਹਨ । ਰਣਜੀਤ ਸਿੰਘ ਪਤਨੀ ਦਾ ਬੁਰਾ ਹਾਲ ਹੈ । ਪਰ ਵੱਡਾ ਸਵਾਲ ਇਹ ਹੈ ਕਿ ਰਣਜੀਤ ਸਿੰਘ ਦਾ ਕਤਲ ਕਿਸ ਨੇ ਕੀਤਾ ? ਹਾਲਾਂਕਿ ਪਰਿਵਾਰ ਕਿਸੇ ਨਾਲ ਦੁਸ਼ਮਣੀ ਨਾ ਹੋਣ ਦਾ ਦਾਅਵਾ ਕਰ ਰਿਹਾ ਹੈ । ਪਰ ਕੀ ਰਣਜੀਤ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਸੀ ? ਕੀ ਲੁਟੇਰੇ ਜਦੋਂ ਘਰ ਵਿੱਚ ਦਾਖਲ ਹੋਏ ਤਾਂ ਰਣਜੀਤ ਦੀ ਅੱਖ ਖੁੱਲ ਗਈ ਬਚਾਅ ਦੇ ਲਈ ਲੁਟੇਰਿਆਂ ਨੇ ਗੋਲੀ ਚਲਾਈ ? ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ ? ਕੀ ਜਿੰਮ ਵਿੱਚ ਕਿਸੇ ਨਾਲ ਰਣਜੀਤ ਸਿੰਘ ਦੀ ਕਿਸੇ ਨਾਲ ਬਹਿਸ ਹੋਈ ਜਾਂ ਫਿਰ ਪੈਸੇ ਅਤੇ ਜਾਇਦਾਦ ਦੇ ਲੈਣ ਦੇਣ ਦਾ ਮਾਮਲਾ ਹੈ ? ਫਿਲਹਾਲ ਪੁਲਿਸ ਰਣਜੀਤ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਦੇ ਬਿਆਨ ਦਰਜ ਰਹੀ ਹੈ ।