ਬਿਊਰੋ ਰਿਪੋਰਟ : ਪੰਜਾਬ ਦੀ ਸਭ ਤੋਂ ਬਦਨਾਮ ਗੋਇੰਦਵਾਲ ਜੇਲ੍ਹ ਨੇ 2 ਹੋਰ ਦਾਗ਼ ਆਪਣੀਆਂ ਦੀਵਾਰਾਂ ‘ਤੇ ਲਿਖਵਾ ਰਹੇ ਹਨ। ਪਹਿਲਾਂ ਜੇਲ੍ਹ ਵਿੱਚ ਕੈਦੀ ਵੱਲੋਂ ਸੂਸਾਈਡ ਕੀਤਾ ਗਿਆ ਦੂਜਾ ਸਿੱਧੂ ਮੂਸੇਵਾਲਾ ਦੇ ਸ਼ੂਟਰ ਦੇ ਕੋਲੋ ਮੋਬਾਈਲ ਫੜਿਆ ਗਿਆ ਹੈ । ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਹਾਂ । ਤਰਨਤਾਰਨ ਦੀ ਗੋਇੰਦਵਾਲ ਜੇਲ੍ਹ ਵਿੱਚ ਜਿਸ ਕੈਦੀ ਨੇ ਸੂਸਾਈਡ ਕੀਤਾ ਹੈ ਉਸ ‘ਤੇ ਬੇਅਬਦੀ ਦਾ ਇਲਜ਼ਾਮ ਸੀ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮਰਨ ਵਾਲੇ ਹਵਾਲਾਤੀ ਦੀ ਪਛਾਣ ਤਰਨਤਾਰਨ ਦੇ ਪਿੰਡ ਮੱਲ ਮੋਹਰੀ ਦੇ ਬਲਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ । ਮੁਲਜ਼ਮ ਨੇ ਸਵੇਰ ਹੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਅੰਦਰ ਫਾਹਾ ਲਾ ਕੇ ਸੂਸਾਈਡ ਕੀਤਾ ਸੀ । ਲਾਸ਼ ਨੂੰ ਵੇਖ ਦੇ ਹੋਏ ਸੁਰੱਖਿਆ ਮੁਲਾਜ਼ਮ ਹਰਕਤ ਵਿੱਚ ਆਏ ਸਨ । ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਖਿਲਾਫ IPC 295 ਦੇ ਤਹਿਤ ਕਾਰਵਾਈ ਚੱਲ ਰਹੀ ਸੀ । DSP ਗੋਇੰਦਵਾਲ ਅਰੁਣ ਸ਼ਰਮਾ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਬਲਵਿੰਦਰ ਨੇ ਖੁਦਕੁਸ਼ੀ ਕਿਉਂ ਕੀਤੀ ਹੈ ।
ਸਿੱਧੂ ਮੂ੍ਸੇਵਾਲਾ ਦੇ ਸ਼ੂਟਰ ਕੋਲੋ ਮੋਬਾਈਲ ਬਰਾਮਦ
ਸਿੱਧੂ ਮੂਸੇਵਾਲਾ ਦੇ ਸਾਰੇ ਸ਼ੂਟਰ ਤਰਨਤਾਰਨ ਦੀ ਗੋਇੰਦਵਾਲ ਜੇਲ੍ਹ ਵਿੱਚ ਬੰਦ ਹਨ । ਪਿਛਲੇ ਮਹੀਨੇ ਇੱਥੇ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਚਾਲੇ ਤਿੱਖੀ ਖੂਨੀ ਝੜਪ ਹੋਈ ਸੀ ਜਿਸ ਵਿੱਚ ਜੱਗੂ ਦੇ 2 ਸਾਥੀਆਂ ਦਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਸੀ । ਇਸ ਕਤਲ ਵਿੱਚ ਅਰਸ਼ਦ ਖਾਨ ਦਾ ਨਾਂ ਵੀ ਆਇਆ ਸੀ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ । ਰਾਜਸਥਾਨ ਦੇ ਇਸ ਗੈਂਗਸਟਰ ਤੋਂ ਪੁਲਿਸ ਨੇ ਮੋਬਾਈਲ ਬਰਾਮਦ ਕੀਤੇ ਹਨ । ਤੁਸੀਂ ਜੇਲ੍ਹ ਵਿੱਚ ਗੈਂਗਸਟਰਾਂ ਦੇ ਹੋਸਲੇ ਅਤੇ ਨੈਟਵਰਕ ਦਾ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਮਹੀਨੇ ਪਹਿਲਾਂ ਕਤਲ ਤੋਂ ਬਾਅਦ ਜੇਲ੍ਹ ਵਿੱਚ ਸਖਤ ਸੁਰੱਖਿਆ ਪ੍ਰਬੰਧ ਦਾ ਦਾਅਵਾ ਕੀਤਾ ਗਿਆ ਸੀ ਇਸ ਦੇ ਬਾਵਜੂਦ ਮੂਸੇਵਾਲਾ ਦੇ ਸ਼ੂਟਰ ਦੇ ਕੋਲੋ ਫੋਨ ਬਰਾਮਦ ਹੋਣਾ ਵੱਡੇ ਸਵਾਲ ਖੜੇ ਕਰ ਰਿਹਾ ਹੈ । ਹਾਲਾਂਕਿ ਪੁਲਿਸ ਨੇ ਫੋਨ ਫੜ ਲਿਆ ਅਤੇ ਦਾਅਵਾ ਕਰ ਰਹੀ ਹੈ ਕਿ ਫੋਨ ਦੇ ਜ਼ਰੀਏ ਉਹ ਡਾਟਾ ਖੰਗਾਲੇਗੀ ਪਰ ਜਿਸ ਤਰ੍ਹਾਂ ਜੇਲ੍ਹ ਵਿੱਚ ਫੋਨ ਪਹੁੰਚਣ ਦਾ ਖੇਡ ਚੱਲ ਰਿਹਾ ਹੈ ਇਸ ‘ਤੇ ਪੁਲਿਸ ਆਖਿਰ ਕਿਵੇ ਅਤੇ ਕਦੋਂ ਲਗਾਮ ਲਗਾਏਗੀ । ਜਦੋਂ ਪਿਛਲੇ ਮਹੀਨੇ ਗੋਇੰਦਵਾਲ ਜੇਲ੍ਹ ਵਿੱਚ ਖੂਨੀ ਝੜਪ ਹੋਈ ਸੀ ਤਾਂ ਕਈ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਸੀ ਪਰ ਇਸ ਦਾ ਅਸਰ ਜ਼ਮੀਨੀ ਪੱਧਰ ‘ਤੇ ਨਜ਼ਰ ਨਹੀਂ ਆ ਰਿਹਾ ਹੈ।