ਬਿਉਰੋ ਰਿਪੋਰਟ : ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਗੋਪੀ ਨੂੰ ਸਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਸ਼ੁਕਰਵਾਰ ਸਵੇਰੇ ਉਹ ਫਤਿਹਾਬਾਦ-ਗੋਇੰਦਵਾਲ ਬਾਈਪਾਸ ਦੇ ਕੋਲ ਬਣੇ ਰੇਲਵੇ ਫਾਟਕ ਦੇ ਕੋਲ ਆਪਣੀ ਕਾਰ ਵਿੱਚ ਪਹੁੰਚੇ । ਗੋਪੀ ਫਾਟਕ ਖੁੱਲਣ ਦਾ ਇੰਤਜ਼ਾਰ ਕਰ ਰਹੇ ਸਨ, ਅਚਾਨਕ ਕੁਝ ਬਦਮਾਸ਼ ਆਏ ਅਤੇ ਉਨ੍ਹਾਂ ਨੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ । ਹਮਲਾਵਰ ਕਿੰਨੇ ਸਨ ਜਿਸ ਚੀਜ਼ ‘ਤੇ ਸਵਾਰ ਹੋ ਕੇ ਆਏ ਸਨ ਇਸ ਬਾਰੇ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ । ਜਿਸ ਵੇਲੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਵੇਲੇ ਗੁਰਪ੍ਰੀਤ ਸਿੰਘ ਗੋਪੀ ਇਕੱਲੇ ਹੀ ਕਾਰ ਵਿੱਚ ਸਨ।
ਗੁਰਪ੍ਰੀਤ ਸਿੰਘ ਗੋਪੀ ਦੀ ਲਾਸ਼ ਡਰਾਇਵਿੰਗ ਸੀਟ ‘ਤੇ ਮਿਲੀ ਹੈ । ਜਿਸ ਰੇਲਵੇ ਫਾਟਕ ‘ਤੇ ਕਤ ਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉੱਥੇ ਜ਼ਿਆਦਾ ਭੀੜ ਨਹੀਂ ਹੁੰਦੀ ਹੈ । ਕਾਤਲ ਵੀ ਸ਼ਾਇਦ ਇਸ ਗੱਲ ਨੂੰ ਜਾਣ ਦੇ ਸਨ ਇਸੇ ਲਈ ਉਨ੍ਹਾਂ ਨੇ ਮੌਕਾ ਦਾ ਇੰਤਜ਼ਾਰ ਕੀਤਾ ਜਿਵੇਂ ਗੋਪੀ ਕਾਰ ਵਿੱਚ ਪਹੁੰਚੇ ਉਨ੍ਹਾਂ ਦੇ ਗੋਲੀਆਂ ਚੱਲਾ ਦਿੱਤੀਆਂ ਗਈਆਂ । ਗੋਲੀਆਂ ਅਵਾਜ਼ ਸੁਣਨ ਦੇ ਬਾਅਦ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਗੋਪੀ ਨੂੰ ਵੇਖਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ । ਫੌਰਨ ਪੁਲਿਸ ਨੂੰ ਇਤਲਾਹ ਕੀਤਾ ਗਈ,ਮੌਕੇ ‘ਤੇ ਪਹੁੰਚੀ ਪੁਲਿਸ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਫਾਟਕ ਦੇ ਕੋਲ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਸੀ। ਪੁਲਿਸ ਹੋਰ ਸੀਸੀਟੀਵੀ ਵੀ ਕੈਮਰੇ ਤੋਂ ਫੁਟੇਜ ਲੱਭ ਰਹੀ ਹੈ ਤਾਂਕੀ ਹਮਲਾਵਰਾਂ ਦੇ ਬਾਰੇ ਕੁਝ ਸੁਰਾਗ ਮਿਲ ਸਕੇ ।
ਜਿਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਗੁਰਪ੍ਰੀਤ ਸਿੰਘ ਗੋਪੀ ਸੁਲਤਾਨਪੁਰ ਲੋਧੀ ਕੋਰਟ ਕਿਸੇ ਕੇਸ ਦੇ ਸਿਲਸਿਲੇ ਵਿੱਚ ਜਾ ਰਹੇ ਸਨ । ਕੀ ਇਸੇ ਕੇਸ ਨੂੰ ਲੈਕੇ ਗੋਪੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ? ਜਾਂ ਗੁਰਪ੍ਰੀਤ ਨੂੰ ਸਿਆਸੀ ਜਾਂ ਨਿੱਜੀ ਰੰਜਿਸ਼ ਦੀ ਵਜ੍ਹਾ ਕਰਕੇ ਨਿਸ਼ਾਨਾ ਬਣਾਇਆ ਗਿਆ ਜਾਂ ਕੋਈ ਜਾਇਦਾਦ ਨੂੰ ਲੈਕੇ ਝਗੜਾ ਸੀ ? ਪੁਲਿਸ ਆਲੇ ਦੁਆਲੇ ਲੋਕਾਂ ਤੋਂ ਇਲਾਵਾ ਪਰਿਵਾਰ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ ਤਾਂਕੀ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ ।