Punjab

ਔਰਤਾਂ ਦੀ ‘ਚੰਗੀ ਮੱਤ’ ਪੰਜਾਬ ਦੇ ਸਿਰਫਿਰਿਆਂ ਨੂੰ ਹਜ਼ਮ ਨਹੀਂ ਹੋਈ

ਬਿਊਰੋ ਰਿਪੋਰਟ : ਤਰਨਤਾਰਨ ਦੇ ਪਿੰਡ ਕੋਟ ਧਰਮ ਚੰਦ ਵਿੱਚ ਨੌਜਵਾਨਾਂ ਨੇ ਜਮਕੇ ਹੰਗਾਮਾ ਮਚਾਇਆ । ਔਰਤਾਂ ਨੇ ਉਨ੍ਹਾਂ ਨੂੰ ਖੁੱਲੇ ਵਿੱਚ ਪੇਸ਼ਾਬ ਕਰਨ ਤੋਂ ਰੋਕਿਆ । ਜਿਸ ਦੇ ਬਾਅਦ ਨੌਜਵਾਨ ਹਥਿਆਰਾਂ ਨਾਲ ਲੈਸ ਪੰਜ ਘਰਾਂ ਵਿੱਚ ਵੜ ਗਏ ਅਤੇ ਘਰ ਦਾ ਸਮਾਨ ਤਹਿਤ ਨਹਿਸ ਕਰ ਦਿੱਤਾ । ਤਕਰੀਬਨ 6 ਬਾਈਕਾਂ ਸਾੜ ਦਿੱਤੀਆਂ । ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਹਮਲਾਵਰਾਂ ਨੇ ਮੋਟਰ ਸਾਈਕਲਾਂ ਨੂੰ ਭੰਨ ਤੋੜ ਕੇ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਫਿਰ ਡਾਂਸ ਕਰਨ ਦਾ ਵੀਡੀਓ ਵੀ ਬਣਾਇਆ ਅਤੇ ਉਸ ਨੂੰ ਵਾਇਰਲ ਵੀ ਕਰ ਦਿੱਤਾ।

ਔਰਤ ਸਮੇਤ ਤਿੰਨ ਲੋਕ ਜਖ਼ਮੀ

ਇਸ ਹਮਲੇ ਵਿੱਚ ਔਰਤ ਸਮੇਤ ਤਿੰਨ ਲੋਕ ਜਖ਼ਮੀ ਹੋ ਗਏ । ਇਨ੍ਹਾਂ ਦੀ ਪਛਾਣ ਸਿਮਰਨ ਕੌਰ,ਲਖਬੀਰ ਸਿੰਘ ਅਤੇ ਜੋਬਨ ਦੇ ਰੂਪ ਵਿੱਚ ਹੋਈ ਹੈ । ਜਿੰਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਕਰਵਾਇਆ ਗਿਆ ਹੈ । ਫਿਲਹਾਲ ਝਬਲ ਥਾਣੇ ਦੀ ਪੁਲਿਸ ਨੇ ਸੜੀ ਹੋਇਆ ਮੋਟਰ ਸਾਈਕਲਾਂ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਹਮਲਾਵਰਾਂ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ

ਪੀੜਤ ਪਰਿਵਾਰਾਂ ਦੀਆਂ ਔਰਤਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨੌਜਵਾਨ ਘਰ ਦੀ ਔਰਤਾਂ ਦੇ ਸਾਹਮਣੇ ਖੁੱਲੇ ਵਿੱਚ ਪੇਸ਼ਾਬ ਕਰ ਰਹੇ ਸਨ। ਜਿੰਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ । ਇਸੇ ਗੱਲ ਨੂੰ ਲੈਕੇ ਰੰਜਿਸ਼ ਰੱਖ ਉਨ੍ਹਾਂ ਨੇ ਹਮਲਾ ਕਰ ਦਿੱਤਾ । ਔਰਤ ਨੇ ਹਮਲਾਵਰਾਂ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ ।