The Khalas Tv Blog Punjab ਤਰਨਤਾਰਨ ਦਾ ਜਗਰੂਪ ਸਿੰਘ ਬਚ ਸਕਦਾ ਸੀ ! ਪਰ ਇੱਕ ਭਰਾ ਦੀ ਨਫ਼ਰਤ ਨੇ ਹਰ ਹੱਦ ਪਾਰ ਕੀਤੀ !
Punjab

ਤਰਨਤਾਰਨ ਦਾ ਜਗਰੂਪ ਸਿੰਘ ਬਚ ਸਕਦਾ ਸੀ ! ਪਰ ਇੱਕ ਭਰਾ ਦੀ ਨਫ਼ਰਤ ਨੇ ਹਰ ਹੱਦ ਪਾਰ ਕੀਤੀ !

ਬਿਊਰੋ ਰਿਪੋਰਟ : ਬਰਨਾਲਾ ਤੋਂ ਬਾਅਦ ਹੁਣ ਤਰਨਤਾਰਨ ਵਿੱਚ ਵੀ ਹਾਰਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਪੱਟੀ ਵਿਧਾਨਸਭਾ ਹਲਕੇ ਦੇ ਪਿੰਡ ਸੌਦਪੁਰ ਦੀ ਹੈ। ਮ੍ਰਿਤਕ ਨੌਜਵਾਨ ‘ਤੇ ਇਲਜ਼ਾਮ ਸੀ ਕਿ ਉਹ ਇੱਕ ਕੁੜੀ ਨੂੰ ਆਪਣੇ ਨਾਲ ਲੈਕੇ ਭੱਜਿਆ ਸੀ। ਗੋਲੀਆਂ ਮਾਰਨ ਵਾਲਾ ਮੁਲਜ਼ਮ ਫ਼ਰਾਰ ਹੋ ਗਿਆ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਆ ਪਿੰਡ ਦੇ ਜਗਦੀਪ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਚਲਾਈਆਂ ।

ਭੈਣ ਨੂੰ ਭਜਾਉਣ ਦੀ ਦੁਸ਼ਮਣ ਕੱਢੀ

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਗਰੂਪ ਦਾ ਪਿੰਡ ਵਿੱਚ ਹੀ ਇੱਕ ਕੁੜੀ ਨਾਲ ਰਿਲੇਸ਼ਨ ਸੀ, ਕੁਝ ਮਹੀਨੇ ਪਹਿਲਾਂ ਜਗਰੂਪ ਅਤੇ ਉਹ ਕੁੜੀ ਘਰੋਂ ਭੱਜ ਗਏ ਸਨ। ਬਾਅਦ ਵਿੱਚੋ ਘਰ ਵਾਲਿਆਂ ਨੇ ਦੋਵਾਂ ਨੂੰ ਫੜ ਲਿਆ ਸੀ। ਇਸ ਦੇ ਬਾਅਦ ਪਿੰਡ ਦੀ ਪੰਚਾਇਤ ਹੋਈ ਅਤੇ ਕੁੜੀ ਨੂੰ ਘਰ ਭੇਜ ਦਿੱਤਾ ਅਤੇ ਦੋਵਾਂ ਪੱਖਾਂ ਵਿੱਚ ਸਮਝੌਤਾ ਕਰਵਾ ਦਿੱਤਾ ।

ਜਗਰੂਪ ਦੇ ਪਿਤਾ ਹਰਭਜਨ ਸਿੰਘ ਨੇ ਦੱਸਿਆ ਕਿ ਜਗਦੀਪ ਨੇ ਆਪਣੀ ਭੈਣ ਨੂੰ ਭਜਾਉਣ ਵਾਲੇ ਨਾਲ ਰੰਜਿਸ਼ ਕੱਢੀ ਹੈ, ਹਾਲਾਂਕਿ ਦੋਵਾਂ ਪੱਖਾਂ ਵਿੱਚ ਸਮਝੌਤਾ ਹੋਣ ਦੇ ਬਾਵਜੂਦ ਜਗਦੀਪ ਨੇ ਮੌਕਾ ਵੇਖ ਕੇ ਸਾਥੀਆਂ ਨਾਲ ਜਗਰੂਪ ਨੂੰ ਖੇਡ ਮੈਦਾਨ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਿਤਾ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

Exit mobile version