ਬਿਉਰੋ ਰਿਪੋਰਟ : 13 ਅਗਸਤ ਆਪਣੇ 3 ਸਾਲ ਦੇ ਪੁੱਤਰ ਗੁਰਸੇਵਕ ਨੂੰ ਕਿਡਨੈਪ ਵਿਖਾ ਕੇ ਮਾਰਨ ਵਾਲੇ ਪਿਉ ਅੰਗਰੇਜ਼ ਸਿੰਘ ਨੇ 6 ਦਿਨ ਬਾਅਦ ਮੂੰਹ ਖੋਲ੍ਹਿਆ ਅਤੇ ਦੱਸਿਆ ਕਿ ਉਸ ਨੇ ਮਾਸੂਮ ਪੁੱਤਰ ਦਾ ਕਤਲ ਆਪਣੇ ਹੱਥਾ ਨਾਲ ਕਿਉਂ ਕੀਤਾ । ਹਾਲਾਂਕਿ ਉਸ ਨੇ ਜਿਹੜਾ ਤਰਕ ਦਿੱਤਾ ਹੈ ਉਸ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਪਿਉ ਨੇ ਕਿਹਾ ਕਿ ਗ਼ਰੀਬੀ ਦੀ ਵਜ੍ਹਾ ਕਰਕੇ ਉਸ ਨੇ ਪੁੱਤਰ ਦਾ ਕਤਲ ਕੀਤਾ ਹੈ ਅਤੇ ਫਿਰ ਉਹ ਆਪਣੇ ਆਪ ਨੂੰ ਵੀ ਮਾਰਨਾ ਚਾਹੁੰਦਾ ਸੀ ।
ਅੰਗਰੇਜ਼ ਸਿੰਘ ਕਹਿੰਦਾ ਹੈ ਕਿ ਉਹ ਦਿਹਾੜੀ ਮਜ਼ਦੂਰ ਹੈ ਮੇਰੇ ਕੋਲ 2 ਕਿਲ੍ਹੇ ਜ਼ਮੀਨ ਹੈ । ਕੁਝ ਦਿਨ ਪਹਿਲਾਂ ਮੈਂ ਘਰ ਆਇਆ ਤਾਂ ਪੁੱਤਰ ਨੇ ਕਿਹਾ ਮੈਂ ਵੀ ਦਿਹਾੜੀ ਕਰਾਂਗਾ ਇਸ ਦੇ ਬਾਅਦ ਮੇਰਾ ਦਿਮਾਗ਼ ਖ਼ਰਾਬ ਹੋ ਗਿਆ । ਮੈਂ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਸੀ । ਬੱਚੇ ਦੀ ਮਾਂ ਗੁੱਡੀ ਅਤੇ ਮੈਂ ਪੁੱਤਰ ਦੇ ਬਿਨਾਂ ਸਾਹ ਵੀ ਨਹੀਂ ਲੈ ਸਕਦੇ ਸਨ। ਮੇਰੇ ਦਿਮਾਗ਼ ਵਿੱਚ ਇਹ ਹੀ ਵਾਰ-ਵਾਰ ਆਉਣ ਲੱਗਿਆ ਕਿ ਮੇਰਾ ਪੁੱਤਰ ਦਿਹਾੜੀ ਕਰੇਗਾ । ਪਹਿਲਾਂ ਮੈਂ ਆਪ ਮਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਬਾਅਦ ਵਿੱਚ ਪੁੱਤਰ ਨੂੰ ਮਾਰ ਦਿੱਤਾ ।
ਪੁੱਤਰ ਦਾ ਰਸੀ ਦੇ ਨਾਲ ਗਲ ਦਬਾ ਦਿੱਤਾ ਅਤੇ ਫਿਰ ਉਸ ਨੂੰ ਸੂਏ ਵਿੱਚ ਸੁੱਟ ਦਿੱਤਾ । ਮੈਨੂੰ ਪਤਾ ਨਹੀਂ ਲੱਗਿਆ ਮੇਰੇ ਤੋਂ ਕੀ ਹੋ ਗਿਆ ਹੈ । ਰੱਬ ਨੇ ਮੇਰੇ ਤੋਂ ਕੀ ਕਰਵਾਇਆ ਹੈ,ਰੱਬ ਦਾ ਕਹਿਰ ਹੋ ਗਿਆ, ਹੁਣ ਪਛਤਾ ਰਿਹਾ ਹਾਂ,ਮੈ ਹੀ ਮਰ ਜਾਂਦਾ,ਮੇਰਾ ਮਨ ਕਰਦਾ ਹੈ । ਰੱਬਾ ਮੈਨੂੰ ਮੁਆਫ਼ ਕਰਨਾ,ਮੈਂ ਵੱਡਾ ਪਾਪੀ ਹਾਂ ਮੈਂ ਆਪਣਾ ਬੱਚਾ ਮਾਰ ਦਿੱਤਾ । ਮੈਨੂੰ ਕਿਸੇ ਨੇ ਨਹੀਂ ਕਿਹਾ ਮੈਂ ਆਪ ਹੀ ਪੁੱਤਰ ਮਾਰ ਬੈਠਿਆ ਹਾਂ,ਦਿਮਾਗ਼ ਖ਼ਰਾਬ ਹੋ ਗਿਆ ਸੀ ਮੇਰਾ ।
ਪਿਤਾ ਅੰਗਰੇਜ਼ ਸਿੰਘ ਜਿਹੜਾ ਤਰਕ ਦੇ ਰਿਹਾ ਹੈ ਉਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਜੇਕਰ ਉਹ ਦਿਹਾੜੀ ਕਰਕੇ ਕੰਮ ਕਰ ਰਿਹਾ ਸੀ ਤਾਂ ਇਸ ਵਿੱਚ ਕਿਹੜੀ ਸ਼ਰਮ ਸੀ । ਜੇਕਰ ਪੁੱਤਰ ਨੇ ਕਿਹਾ ਉਹ ਦਿਹਾੜੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਮਝਾਉਣਾ ਚਾਹੀਦਾ ਸੀ ਕਿ ਪੜ੍ਹ ਲਿਖ ਕੇ ਚੰਗਾ ਇਨਸਾਨ ਬਣ । ਇਹ ਥੋੜ੍ਹਾ ਹੈ ਕਿ ਪੁੱਤਰ ਦਾ ਚੁੱਕ ਕੇ ਕਤਲ ਕਰ ਦਿੱਤਾ । ਜਿਸ ਰਸੀ ਨਾਲ ਉਸ ਨੂੰ ਆਪਣੀ ਜਾਨ ਲੈਣ ਵਿੱਚ ਡਰ ਲੱਗ ਰਿਹਾ ਸੀ ਉਸੇ ਨਾਲ ਉਸ ਨੇ ਪੁੱਤਰ ਨੂੰ ਮਾਰ ਦਿੱਤਾ । ਇੱਕ ਤਰਫ਼ ਉਹ ਕਹਿੰਦਾ ਹੈ ਕਿ ਮੈਂ ਅਤੇ ਮੇਰੀ ਪਤਨੀ ਉਸ ਦੇ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਦੂਜੇ ਪਾਸੇ ਉਸ ਹੱਥ ਨਹੀਂ ਕੰਬੇ । ਦੇਸ਼ ਵਿੱਚ ਲੱਖਾਂ ਲੋਕ ਹਨ ਜੋ ਜਿਹੜੀ ਕਰਕੇ ਪਰਿਵਾਰ ਦਾ ਢਿੱਡ ਭਰਦੇ ਹਨ ਇਸ ਵਿੱਚ ਸ਼ਰਮ ਨਹੀਂ ਹੋਣੀ ਚਾਰੀਦੀ ਹੈ ।
13 ਅਗਸਤ ਦੀ ਸ਼ਾਮ ਨੂੰ ਕੀਤਾ ਸੀ ਕਤਲ
ਮੁਲਜ਼ਮ ਅੰਗਰੇਜ਼ ਸਿੰਘ ਨੇ 13 ਅਗਸਤ ਦੀ ਰਾਤ ਨੂੰ ਆਪਣੇ ਪੁੱਤਰ ਗੁਰਸੇਵਕ ਦਾ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ ਸੀ । ਇਸ ਦੇ ਬਾਅਦ ਉਸ ਨੇ ਪੁਲਿਸ ਨੂੰ ਝੂਠੀ ਕਹਾਣੀ ਸੁਣਾਉਂਦੇ ਹੋ ਕਿਹਾ ਸੀ ਕਿ ਪੁੱਤਰ ਅਗਵਾ ਹੋ ਗਿਆ ਹੈ। ਬਦਮਾਸ਼ਾਂ ਨੇ ਉਸ ਦਾ ਮੋਬਾਈਲ ਲੁੱਟਿਆ ਅਤੇ ਪੁੱਤਰ ਨੂੰ ਵੀ ਨਾਲ ਲੈ ਗਏ । ਜਦੋਂ ਪੁਲਿਸ ਨੇ ਸੀਸੀਟੀਵੀ ਕੱਢੇ ਦਾ ਅੰਗਰੇਜ਼ ਸਿੰਘ ਦੀ ਹਰਕਤ ‘ਤੇ ਸ਼ੱਕ ਹੋਇਆ ਜਦੋਂ ਜਾਂਚ ਕੀਤਾ ਤਾਂ ਪੂਰਾ ਮਾਮਲਾ ਸਾਹਮਣੇ ਆ ਗਿਆ।