Punjab

ਪਿਉ ਨਾਲ ਸੈਰ ਕਰ ਰਿਹਾ ਸੀ ਪੁੱਤਰ ! ਕੁਝ ਲੋਕਾਂ ਦੀ ਮਾੜੀ ਹਰਕਤ ਨੇ ਪੂਰੇ ਪਰਿਵਾਰ ਨੂੰ ਸੋਚਾ ਵਿੱਚ ਪਾ ਦਿੱਤਾ !

ਤਰਨਤਾਰਨ : ਮੋਬਾਈਲ ਚੋਰੀ ਕਰਨ ਲਈ ਆਏ ਲੁਟੇਰਿਆਂ ਵੱਲੋਂ 3 ਸਾਲ ਦੇ ਬੱਚੇ ਨੂੰ ਕਿਡਨੈਪ ਕਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਤਰਨਤਾਰਨ ਤੋਂ ਸਾਹਮਣੇ ਆਈ ਹੈ । ਬੱਚਾ ਆਪਣੇ ਪਿਤਾ ਦੇ ਨਾਲ ਐਤਵਾਰ ਸ਼ਾਮ ਸਾਢੇ 7 ਵਜੇ ਜਾ ਰਿਹਾ ਸੀ । ਅਚਾਨਕ ਕੁਝ ਲੁਟੇਰੇ ਆਏ ਪਹਿਲਾਂ ਮੋਬਾਈਲ ਮੰਗਿਆ ਫਿਰ ਬੱਚੇ ਨੂੰ ਨਾਲ ਲੈ ਗਏ । ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਬੱਚੇ ਦੀ ਤਲਾਸ਼ ਵਿੱਚ CCTV ਖੰਘਾਲੇ ਜਾ ਰਹੇ ਹਨ ।

ਸਵਿਫ਼ਟ ਕਾਰ ਵਿੱਚ ਆਏ ਸਨ ਤਿੰਨ ਮੁਲਜ਼ਮ

ਅਗਵਾ ਹੋਏ ਬੱਚਿਆਂ ਦੀ ਪਛਾਣ 3 ਸਾਲ ਦੇ ਗੁਰਸੇਵਕ ਸਿੰਘ ਦੇ ਰੂਪ ਵਿੱਚ ਹੋਈ ਹੈ । ਤਰਨਤਾਰਨ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਗੁਰਸੇਵਕ ਆਪਣੇ ਪਿਤਾ ਅੰਗਰੇਜ਼ ਦੇ ਨਾਲ ਪਿੰਡ ਢੋਟਿਆਂ ਵੱਲ ਜਾ ਰਿਹਾ ਸੀ । ਸ਼ਾਮ ਤਕਰੀਬਨ ਸਾਢੇ 7 ਵਜੇ ਦਾ ਸਮਾਂ ਸੀ । ਅਚਾਨਕ ਇੱਕ ਸਵਿਫ਼ਟ ਕਾਰ ਅੰਗਰੇਜ਼ ਸਿੰਘ ਦੇ ਕੋਲ ਜਾ ਕੇ ਰੁਕੀ ਕਾਰ ਵਿੱਚ ਤਿੰਨ ਲੋਕ ਸਵਾਰ ਸਨ । ਪੁਲਿਸ ਦੇ ਮੁਤਾਬਿਕ ਲੁਟੇਰਿਆਂ ਨੇ ਚਾਕੂ ਕੱਢ ਲਿਆ ਅਤੇ ਅੰਗਰੇਜ਼ ਸਿੰਘ ਦੀ ਗਰਦਨ ‘ਤੇ ਰੱਖ ਕੇ ਮੋਬਾਈਲ ਮੰਗਿਆ । ਅੰਗਰੇਜ਼ ਸਿੰਘ ਨੇ ਫ਼ੌਰਨ ਮੋਬਾਈਲ ਦੇ ਦਿੱਤਾ । ਪਰ ਜਾਂਦੇ- ਜਾਂਦੇ ਲੁਟੇਰੇ 3 ਸਾਲ ਦੇ ਗੁਰਸੇਵਕ ਨੂੰ ਵੀ ਨਾਲ ਲੈ ਗਏ । ਪਿਤਾ ਅੰਗਰੇਜ਼ ਸਿੰਘ ਨੇ ਗੁਰਸੇਵਕ ਨੂੰ ਕੱਸ ਕੇ ਫੜ ਲਿਆ ਪਰ ਤਿੰਨੋ ਲੁਟੇਰਿਆਂ ਨੇ ਜਬਰਨ ਗੁਰਸੇਵਕ ਨੂੰ ਖੋਹ ਕੇ ਕਾਰ ਵਿੱਚ ਬਿਠਾ ਲਿਆ ਅਤੇ ਫ਼ਰਾਰ ਹੋ ਗਏ ।

ਤਰਨਤਾਰਨ ਤੋਂ ਕਿਡਨੈਪ 3 ਸਾਲ ਛੋਟਾ ਬੱਚਾ ਗੁਰਸੇਵਕ ਸਿੰਘ

ਪੁਲਿਸ ਸੀਸੀਟੀਵੀ ਚੈੱਕ ਕਰ ਰਹੀ ਹੈ

SHO ਚੋਹਲਾ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਬੱਚੇ ਨੂੰ ਅਗਵਾ ਕਰਨ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਅਲਰਟ ‘ਤੇ ਹੈ। ਬੱਚੇ ਦੀਆਂ ਤਸਵੀਰਾਂ ਹਰ ਥਾਣੇ ਵਿੱਚ ਭੇਜ ਦਿੱਤੀ ਗਈ ਹੈ। ਸੀਸੀਟੀਵੀ ਦੇ ਜ਼ਰੀਏ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ । ਪੁੱਤਰ ਦੇ ਕਿਡਨੈਪ ਹੋਣ ਤੋਂ ਬਾਅਦ ਪਿਤਾ ਬੇਸੁੱਧ ਨਜ਼ਰ ਆ ਰਿਹਾ ਹੈ। ਪਰ ਵੱਡਾ ਸਵਾਲ ਹੈ ਕਿ ਮੋਬਾਈਲ ਲੁੱਟਣ ਆਏ ਲੁਟੇਰਿਆਂ ਨੇ ਬੱਚੇ ਨੂੰ ਕਿਡਨੈਪ ਕਰਨ ਦਾ ਪਲਾਨ ਕਿਵੇਂ ਬਣਾ ਲਿਆ ।

ਗੁਰਸੇਵਕ ਦੀ ਕਿਡਨੈਪਿੰਗ ਨਾਲ ਜੁੜੇ ਸਵਾਲ

3 ਸਾਲ ਦੇ ਗੁਰਸੇਵਕ ਸਿੰਘ ਦੇ ਕਿਡਨੈਪਰਾਂ ਤੱਕ ਪੁਲਿਸ ਨੂੰ ਪਹੁੰਚਣਾ ਹੈ ਤਾਂ ਕੁਝ ਸਵਾਲਾਂ ਦੇ ਜਵਾਬ ਲੱਭਣੇ ਹੋਣਗੇ । ਸਭ ਤੋਂ ਪਹਿਲਾਂ ਕੀ ਲੁਟੇਰਿਆਂ ਦਾ ਮਕਸਦ ਸਿਰਫ਼ ਮੋਬਾਈਲ ਲੁੱਟਣਾ ਸੀ ਜਾਂ ਫਿਰ ਉਹ ਇਸ ਦੀ ਆੜ ਵਿੱਚ ਗੁਰਸੇਵਕ ਨੂੰ ਹੀ ਕਿਡਨੈਪ ਕਰਨਾ ਚਾਹੁੰਦੇ ਸਨ ? ਗੁਰਸੇਵਕ ਨੂੰ ਕਿਡਨੈਪ ਕਰਨ ਪਿੱਛੇ ਕਿਸ ਦਾ ਫ਼ਾਇਦਾ ਹੋ ਸਕਦਾ ਹੈ ? ਪਿਤਾ ਅਤੇ ਗੁਰਸੇਵਕ ਇਕੱਲੇ ਬਾਹਰ ਗਏ ਸਨ ਇਸ ਬਾਰੇ ਕਿਡਨੈਪਰਾਂ ਨੂੰ ਕਿਸ ਨੇ ਦੱਸਿਆ ? ਕੀ ਘਰ ਦਾ ਕੋਈ ਮੈਂਬਰ ਜਾਂ ਫਿਰ ਰਿਸ਼ਤੇਦਾਰ ਗੁਰਸੇਵਕ ਦੀ ਕਿਡਨੈਪਿੰਗ ਦੇ ਪਿੱਛੇ ਤਾਂ ਨਹੀਂ ? ਕੀ ਪਰਿਵਾਰ ਦਾ ਕਿਸੇ ਨਾਲ ਜਾਇਦਾਦ ਜਾਂ ਫਿਰ ਪੈਸੇ ਦਾ ਰੌਲਾ ਤਾਂ ਨਹੀਂ ਜਿਸ ਦੀ ਵਜ੍ਹਾ ਕਰੇ ਗੁਰਸੇਵਕ ਨੂੰ ਨਿਸ਼ਾਨ ਬਣਾਇਆ ਗਿਆ ਹੋਵੇ ? ਇਹ ਸਾਰੇ ਸਵਾਲ 3 ਸਾਲ ਦੇ ਮਾਸੂਮ ਨਾਲ ਜੁੜੇ ਹੋਏ ਹਨ ਇਨ੍ਹਾਂ ਬਾਰੇ ਪੁੱਛ-ਗਿੱਛ ਤੋਂ ਬਾਅਦ ਪੁਲਿਸ ਕਾਫ਼ੀ ਹੱਦ ਗੁਰਸੇਵਕ ਦੀ ਕਿਡਨੈਪਰਾਂ ਤੱਕ ਪਹੁੰਚ ਸਕਦੀ ਹੈ ।