ਬਿਉਰੋ ਰਿਪੋਰਟ : ਤੁਹਾਨੂੰ ਸੁਣ ਕੇ ਸ਼ਾਇਦ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ 2024 ਦੀਆਂ ਲੋਕਸਭਾ ਚੋਣਾਂ ਵਿੱਚ ਇਸ ਵਾਰ ਤਮਿਲਨਾਡੂ ਤੋਂ 7 ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ ਉਤਰ ਰਹੇ ਹਨ । ਇਹ ਸਾਰੇ ਉਮੀਦਵਾਰ 2021 ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਆਏ ਸਨ ਜਿਸ ਤੋਂ ਬਾਅਦ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਸਿੱਖੀ ਸਰੂਪ ਵਿੱਚ ਸੱਜ ਗਏ । ਹੁਣ ਉਹ ਬਹੁਜਨ ਦ੍ਰੀਵਿੜ ਪਾਰਟੀ ਵੱਲੋਂ ਤਮਿਲਨਾਡੂ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਨਗੇ । ਖਾਸ ਗੱਲ ਇਹ ਹੈ ਕਿ ਸਾਰੇ ਅੰਮ੍ਰਿਤਧਾਰੀ ਸਿੰਘ ਹਨ ।
ਸਿੱਖੀ ਸਰੂਪ ਵਿੱਚ ਸੱਜੇ ਸਾਰੇ ਇਹ ਸਾਰੇ ਉਮੀਦਵਾਰ ਵੱਖ-ਵੱਖ ਧਰਮਾਂ ਨਾਲ ਸਬੰਧ ਰੱਖ ਦੇ ਹਨ । ਦ੍ਰੀਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਦਾ ਕਹਿਣਾ ਹੈ ਕਿ ਉਹ ਥੂਥੁਕੁਡੀ ਦੇ ਨਾਲ ਸਬੰਧਤ ਹਨ । ਉਨ੍ਹਾਂ ਦਾ ਮਕਸਦ ਹੈ ਕਿ ਸਿੱਖ ਧਰਮ ਦੇ ਜ਼ਰੀਏ ਜ਼ਮੀਨੀ ਪੱਧਰ ‘ਤੇ ਸਮਾਜ ਵਿੱਚ ਤਬਦੀਲੀ ਲਿਆਉਣਾ ਹੈ । ਜੀਵਨ ਸਿੰਘ ਪਹਿਲਾਂ ਬੋਧ ਧਰਮ ਵਿੱਚ ਵਿਸ਼ਵਾਸ ਰੱਖ ਦੇ ਸਨ। ਪਰ ਜਿਸ ਤਰ੍ਹਾਂ ਸਿੱਖ ਧਰਮ ਵਿੱਚ ਜਾਤ-ਪਾਤ ਦੀ ਕੋਈ ਥਾਂ ਨਹੀਂ ਉਸ ਤੋਂ ਪ੍ਰਭਾਵਿਤ ਹੋ ਕੇ ਉਹ ਸਿੱਖ ਸੱਜੇ । ਜੀਵਨ ਸਿੰਘ ਨੇ 2019 ਵਿੱਚ ਬਹੁਜਨ ਦ੍ਰਾਵਿੜ ਪਾਰਟੀ ਦੀ ਸਥਾਪਨਾ ਕੀਤੀ ਸੀ ਇਸ ਤੋਂ ਪਹਿਲਾਂ ਉਹ BSP ਨਾਲ ਸਨ ।
27 ਸਾਲ ਦੇ ਸੇਲਵਾ ਸਿੰਘ ਤਿਰੂਨੇਲਵੇਲੀ ਹਲਕੇ ਤੋਂ ਉਮੀਦਵਾਰ ਹਨ, ਵਿਰੁਧਨਗਰ ਤੋਂ ਕੋਰਕਾਈ 36 ਸਾਲ ਦੇ ਪਲਾਨੀਸਾਮੀ ਸਿੰਘ, 60 ਸਾਲ ਦੇ ਰਾਜਨ ਸਿੰਘ ਕੰਨਿਆਕੁਮਾਰੀ ਤੋਂ ਉਮੀਦਵਾਰ ਹਨ, ਤੇਨਕਾਸੀ ਤੋਂ 52 ਸਾਲ ਦੀ ਸੀਤਾ ਕੌਰ, 46 ਸਾਲ ਦੇ ਮਨੀਵਾਸਗਮ ਰਾਮਨਾਥਪੁਰਮ ਤੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ।