India

ਕਬੱਡੀ ਮੈਚ ‘ਚ ਖਿਡਾਰੀ ਡਿੱਗਿਆ ਫਿਰ ਨਹੀਂ ਉੱਠਿਆ ! ਪਿਤਾ ਨੇ ਟਰਾਫੀ ਨਾਲ ਲਾ ਸ਼ ਦਫਨਾਈ

ਤਮਿਲਨਾਡੂ ਵਿੱਚ ਦਰ ਦਨਾਕ ਹਾ ਦਸਾ ਆਇਆ ਸਾਹਮਣੇ

‘ਦ ਖ਼ਾਲਸ ਬਿਊਰੋ :- ਤਮਿਲਨਾਡੂ ਵਿੱਚ ਦਿਲ ਨੂੰ ਝੰਜੋੜ ਦੇਣ ਵਾਲਾ ਹਾਦਸਾ ਵਾਪਰਿਆ ਹੈ। ਜ਼ਿਲ੍ਹਾ ਪੱਧਰ ਦਾ ਕੱਬਡੀ ਮੈਚ ਚੱਲ ਰਿਹਾ ਸੀ, ਇਸ ਦੌਰਾਨ ਜਦੋਂ ਖਿਡਾਰੀ ਵਿਮਲਰਾਜ ਦੀ ਰੇਡ ਕਰਨ ਦੀ ਵਾਰੀ ਆਈ ਤਾਂ ਉਹ ਵਿਰੋਧੀ ਪਾਲੇ ਵਿੱਚ ਸਾਹ ਰੋਕ ਕੇ ਦਾਖਲ ਹੋਇਆ। ਇਸ ਦੌਰਾਨ ਵਿਰੋਧੀ ਖਿਡਾਰੀਆਂ ਨੇ ਉਸ ਨੂੰ ਘੇਰ ਲਿਆ ਇੱਕ ਖਿਡਾਰੀ ਦਾ ਪੈਰ ਵਿਮਲਰਾਜ ਦੀ ਛਾਤੀ ‘ਤੇ ਗਿਆ ਜਿਸ ਦੀ ਵਜ੍ਹਾ ਕਰਕੇ ਵਿਮਲਰਾਜ ਦੀ ਟੀਮ ਨੂੰ 2 ਪੁਆਇੰਟ ਮਿਲ ਗਏ ਪਰ ਉਹ ਫਿਰ ਨਹੀਂ ਉੱਠ ਸਕਿਆ। ਸਾਥੀ ਖਿਡਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।

ਵਿਮਲਰਾਜ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਸੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰ ਇਸ ਹਾਦਸੇ ਤੋਂ ਬਾਅਦ ਖਿਡਾਰੀਆਂ ਦੇ ਨਾਲ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਵਿਮਲ ਦਾ ਕੱਬਡੀ ਖੇਡਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਉੱਧਰ ਪਿਤਾ ਨੇ ਵਿਮਲ ਦੇ ਨਾਲ ਉਸ ਦੀ ਜਿੱਤੀ ਹੋਈ ਟਰਾਫੀ ਵੀ ਦਫਨ ਕਰ ਦਿੱਤੀ।