India

ਸ਼ਰਧਾਲੂਆਂ ਨੂੰ ਲਿਜਾ ਰਹੀ ਰੇਲਗੱਡੀ ਨਾਲ ਵਾਪਰਿਆ ਇਹ ਭਾਣਾ, 8 ਘਰਾਂ ਵਿੱਚ ਵਿਛੇ ਸੱਥਰ

Tamil Nadu: Bharat Gaurav train caught fire, 8 passengers died

ਤਾਮਿਲਨਾਡੂ ‘ਚ ਇੱਕ ਦਰਦਨਾਕ ਰੇਲ ਹਾਦਸੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ਨੇੜੇ ਸ਼ਰਧਾਲੂਆਂ ਨੂੰ ਲਿਜਾ ਰਹੀ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ 17 ਅਗਸਤ ਨੂੰ ਲਖਨਊ ਤੋਂ 60 ਤੋਂ ਵੱਧ ਸ਼ਰਧਾਲੂ ਰੇਲ ਗੱਡੀ ਰਾਹੀਂ ਸਾਮੀ ਦਰਸ਼ਨ ਲਈ ਦੱਖਣੀ ਭਾਰਤ ਲਈ ਰਵਾਨਾ ਹੋਏ ਸਨ।

ਇਹ ਸ਼ਰਧਾਲੂ ਸ਼ਨੀਵਾਰ ਸਵੇਰੇ ਮਦੁਰਾਈ ਪਹੁੰਚੇ। ਉਹ ਕੱਲ੍ਹ ਨਾਗਰਕੋਇਲ ਸਥਿਤ ਪਦਮਨਾਭ ਸਵਾਮੀ ਮੰਦਰ ਗਏ ਸਨ।ਇਹ ਟਰੇਨ ਮਦੁਰਾਈ ਰੇਲਵੇ ਸਟੇਸ਼ਨ ਤੋਂ ਕਰੀਬ ਇੱਕ ਕਿੱਲੋਮੀਟਰ ਦੂਰ ਖੜ੍ਹੀ ਸੀ।ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਰੇਲਗੱਡੀ ਵਿੱਚ ਸਵਾਰ ਸ਼ਰਧਾਲੂਆਂ ਵੱਲੋਂ ਗੈਸ ਸਿਲੰਡਰ ਨਾਲ ਖਾਣਾ ਪਕਾਉਣ ਕਾਰਨ ਅੱਗ ਲੱਗੀ ਹੈ।

ਇਕ ਡੱਬੇ ਤੋਂ ਸ਼ੁਰੂ ਹੋਈ ਅੱਗ ਤੇਜ਼ੀ ਨਾਲ ਨਾਲ ਲੱਗਦੇ ਡੱਬੇ ਵਿਚ ਫੈਲ ਗਈ। ਅੱਗ ਕਾਰਨ ਹੋਏ ਹਫ਼ੜਾ-ਦਫ਼ੜੀ ਦਰਮਿਆਨ ਯਾਤਰੀਆਂ ਨੇ ਤੁਰੰਤ ਰੇਲਗੱਡੀ ਖ਼ਾਲੀ ਕੀਤੀ ਅਤੇ ਹੇਠਾਂ ਉਤਰ ਗਏ। ਇਸ ਹਾਦਸੇ ‘ਚ ਜਾਨ ਗਵਾਉਣ ਵਾਲੇ ਸਾਰੇ ਯਾਤਰੀ ਉੱਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹੁਣ ਤੱਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਟਰੇਨ ‘ਚ ਅੱਗ ਲੱਗਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਕੋਚ ‘ਚ ਭਿਆਨਕ ਅੱਗ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਆਲ਼ੇ-ਦੁਆਲੇ ਕੁਝ ਲੋਕ ਰੌਲਾ ਵੀ ਪਾ ਰਹੇ ਹਨ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।