‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹ ਮਲੇ ਦਾ ਅੱਜ 21ਵਾਂ ਦਿਨ ਹੈ। ਯੂਕਰੇਨ ਦੇ ਵੱਡੇ ਸ਼ਹਿਰਾਂ ‘ਤੇ ਰੂਸ ਦੇ ਮਿਜ਼ਾ ਈਲੀ ਹਮ ਲੇ ਜਾਰੀ ਹਨ। ਇਸਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ਾਂਤੀ ਵਾਰਤਾ ਬਾਰੇ ਕਿਹਾ ਕਿ ਹੁਣ ਅਜਿਹਾ ਲੱਗਦਾ ਹੈ ਕਿ ਰੂਸ ਨਾਲ ‘ਅਸਲ ਗੱਲਬਾਤ’ ਹੋ ਰਹੀ ਹੈ। ਉਨਾਂ ਨੇ ਆਪਣੇ ਸ਼ੋਸ਼ਮ ਮੀਡੀਆ ਉੱਤੇ ਯੂਕਰੇਨ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੂਸ ਉੱਤੇ ਯੂਕਰੇਨ ਦੀ ਜਿੱਤ ਦੇ ਲਈ ਯੂਕਰੇਨ ਦੇ ਸਾਰੇ ਨਾਗਰਿਕਾਂ ਦਾ ਸਮਰਥਨ ਜਰੂਰੀ ਹੈ। ਉਨਾਂ ਨੇ ਕਿਹਾ ਕਿ ਇਸ ਵਿੱਚ ਜ਼ੂਮ ਰਾਹੀਂ ਰੂਸ ਦੇ ਗੱਲਬਾਤ ਕਰਨ ਵਾਲੀ ਟੀਮ ਵੀ ਸ਼ਾਮਲ ਹੈ।
