International

ਕਾਬੁਲ ਪਹੁੰਚਿਆ ਤਾ ਲਿਬਾਨ ਦਾ ਲੀਡਰ ਬਰਾਦਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਨਵੀਂ ਸਰਕਾਰ ਬਣਾਉਣ ਦੀ ਤਿਆਰੀ ਤੇਜ਼ ਹੋ ਗਈ ਹੈ। ਇਸੇ ਦੇ ਮੱਦੇਨਜ਼ਰ ਤਾਲਿਬਾਨ ਦੇ ਸਹਿ-ਮੋਢੀ ਮੁੱਲਾ ਅਬਦੁਲ ਗਨੀ ਬਰਾਦਰ ਕਾਬੁਲ ਆ ਗਿਆ ਹੈ।ਕਾਬੁਲ ਵਿੱਚ ਬਰਾਦਰ ਹੋਰ ਮੈਂਬਰਾਂ ‘ਤੇ ਲੀਡਰਾਂ ਨਾਲ ਗੱਲ ਕਰੇਗਾ। ਮੀਡੀਆ ਰਿਪੋਰਟਾਂ ਅਨੁਸਾਰ ਮੁੱਲਾ ਗਨੀ ਬਰਾਦਰ ਨੂੰ ਸਾਲ 2010 ਵਿੱਚ ਪਾਕਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਸਾਲ 2018 ਵਿੱਚ ਉਨ੍ਹਾਂ ਨੂੰ ਕਤਰ ਭੇਜਿਆ ਗਿਆ।ਬਰਾਦਰ ਨੂੰ ਦੋਹਾ ਵਿੱਚ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਸਮਝੌਤੇ ਉੱਤੇ ਦਸਤਖਤ ਕਰ ਲਈ ਤਾਲਿਬਾਨ ਦੇ ਰਾਜਨੀਤਿਕ ਦਫਤਰ ਦਾ ਪ੍ਰਮੁੱਖ ਲਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਮੁੱਲਾ ਗਨੀ ਬਰਾਦਰ ਮੰਗਲਵਾਰ ਨੂੰ ਕਤਰ ਤੋਂ ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਪਹੁੰਚੇ ਸੀ, ਜਿਸਨੂੰ ਤਾਲਿਬਾਨ ਦਾ ਜਨਮ ਸਥਾਨ ਮੰਨਿਆਂ ਜਾਂਦਾ ਹੈ।ਤਾਲਿਬਾਨ ਨੇ ਕਾਬੁਲ ਉੱਤੇ ਕਬਜ਼ਾ ਕਰਨ ਲਈ ਸਿਰਫ ਕੁੱਝ ਘੰਟਿਆਂ ਦਾ ਐਲਾਨ ਕੀਤਾ ਸੀ, ਇਸ ਬਾਰ ਉਨ੍ਹਾਂ ਦਾ ਸਾਸ਼ਨ ਵੱਖਰਾ ਹੋਵੇਗਾ।