‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਪਾਕਿਸਤਾਨ ਦੀ ਦਖਲਅੰਦਾਜ਼ੀ ਦੇ ਖਿਲਾਫ ਅਫਗਾਨਿਸਤਾਨ ਦੀਆਂ ਔਰਤਾਂ ਨੇ ਰਾਜਧਾਨੀ ਕਾਬੁਲ ਵਿੱਚ ਪਾਕਿਸਤਾਨੀ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਤਾਲਿਬਾਨ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਵੀ ਚਲਾਈਆਂ ਤੇ ਤਾਲਿਬਾਨ ਲੜਾਕਿਆਂ ਨੇ ਉੱਥੇ ਪ੍ਰਦਰਸ਼ਨ ਦੀ ਕਵਰੇਜ ਕਰਨ ਵਾਲੇ ਕਈ ਅਫਗਾਨ ਪੱਤਰਕਾਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ।ਇੱਥੇ ਦੱਸ ਦਈਏ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਪੱਤਰਕਾਰਾਂ ਨਾਲ ਤਾਲਿਬਾਨ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ।
ਅਫਗਾਨ ਪੱਤਰਕਾਰਾਂ ਨੇ ਕੁੱਟਮਾਰ ਤੋਂ ਬਾਅਦ ਸਰੀਰ ‘ਤੇ ਜ਼ਖਮ ਦਿਖਾਏ ਹਨ ਜੋ ਭਿਆਨਕ ਅਤੇ ਪ੍ਰੇਸ਼ਾਨ ਕਰਨ ਵਾਲੇ ਹਨ। ਇਸ ਕੁੱਟਮਾਰ ਤੋਂ ਦੁਖੀ ਪੱਤਰਕਾਰਾਂ ਦੀ ਬੁਰੀ ਹਾਲਤ ਤਾਲਿਬਾਨ ਦੀ ਕੱਟੜਪੰਥੀ ਇਸਲਾਮਿਕ ਵਿਚਾਰਧਾਰਾ ਦੀ ਵਿਸ਼ਵ ਵਿਆਪੀ ਚਿੰਤਾ ਦਾ ਪ੍ਰਮਾਣ ਹੈ, ਜਿੱਥੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਅਤੇ ਪ੍ਰੈਸ ਦੀ ਆਜ਼ਾਦੀ ਦੀ ਗਾਰੰਟੀ ਦੇ ਵਾਅਦੇ ਖੋਖਲੇ ਹਨ।