International

ਲੋਕਾਂ ਨੂੰ ਵਿਸ਼ਵਾਸ ‘ਚ ਲੈ ਰਿਹਾ ਤਾਲਿਬਾਨ, ਹੁਣ ਦਿੱਤਾ ਵਸਨੀਕਾਂ ਨੂੰ ਆਹ ਭਰੋਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਸੱਤਾ ਕਾਬਿਜ਼ ਹੋਣ ਤੋਂ ਬਾਅਦ ਤਾਲਿਬਾਨ ਲੋਕਾਂ ਨੂੰ ਭਰੋਸੇ ਵਿੱਚ ਲੈਣ ਲਈ ਰੋਜਾਨਾ ਬਿਆਨ ਦੇ ਰਿਹਾ ਹੈ।ਵ੍ਹਾਇਟ ਹਾਊਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਲਿਬਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਬਿਨਾਂ ਡਰ ਦੇ ਸੁਰੱਖਿਆ ਨਾਲ ਕਾਬੁਲ ਏਅਰਪੋਰਟ ਤੱਕ ਜਾ ਸਕਦੇ ਹਨ। ਅਮਰੀਕਾ ਦੀ ਸਰਕਾਰ ਦੇ ਅਨੁਸਾਰ ਅਫਗਾਨਿਸਤਾਨ ਵਿੱਚ ਫਿਲਹਾਲ ਕਰੀਬ 11 ਹਜ਼ਾਰ ਅਮਰੀਕੀ ਨਾਗਰਿਕ ਮੌਜੂਦ ਹਨ, ਜਿਨ੍ਹਾਂ ਵਿੱਚ ਰਾਜਨਾਇਕ ਤੇ ਕੰਟਰੈਕਟਰ ਸ਼ਾਮਿਲ ਹਨ।


ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਯਕੀਨੀ ਬਣਾਉਣ ਲਈ ਅਸੀਂ ਤਾਲਿਬਾਨ ਦੇ ਕਮਾਂਡਰਾਂ ਦੇ ਸੰਪਰਕ ਵਿੱਚ ਹਾਂ ਕਿ ਕਾਬੁਲ ਦੇ ਹਾਮਿਦ ਕਰਜ਼ਈ ਏਅਰਪੋਰਟ ਉੱਤੇ ਹਮਲਾ ਨਾ ਹੋਵੇ ਤੇ ਅਫਗਾਨਿਸਤਾਨ ਤੋਂ ਨਿਕਲੇ ਲੋਕ ਸੁਰੱਖਿਅਤ ਹਵਾਈ ਅੱਡੇ ਤੱਕ ਪਹੁੰਚ ਸਕਣ। ਹਾਲਾਂਕਿ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਕਾਬੁਲ ਹਵਾਈ ਅੱਡੇ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕਰ ਰਹੇ ਅਫਗਾਨ ਨਾਗਰਿਕਾਂ ਨੂੰ ਤਾਲਿਬਾਨ ਲੜਾਕਿਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।


ਮੀਡੀਆ ਵਿੱਚ ਅਜਿਹੀਾਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਏਅਰਪੋਰਟ ਦੇ ਨੇੜੇ ਲੋਕ ਤੇ ਬੱਚੇ ਖੂਨ ਨਾਲ ਲੱਥਪੱਥ ਦਿਸ ਰਹੇ ਹਨ।ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਅਫਗਾਨਿਸਤਾਨ ਵਿੱਚ ਮੌਜੂਦ ਤੇ ਕਾਬੁਲ ਏਅਰਪੋਰਟ ਆ ਰਹੇ ਆਪਣੇ ਨਾਗਰਿਕਾਂ ਦੀ ਰੱਖਿਆ ਦੀ ਜਿੰਮੇਦਾਰੀ ਨਹੀਂ ਲੈ ਸਕਦਾ ਹੈ।ਹਾਲਾਂਕਿ ਈਮੇਲ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਜਲਦ ਉੱਥੋਂ ਕਈ ਉਡਾਨਾਂ ਸ਼ੁਰੂ ਕਰ ਰਿਹਾ ਹੈ।