‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਹੈ ਕਿ ਅਫਗਾਨ ਛੱਡ ਕੇ ਜਾਣ ਵਾਲੇ ਲੋਕ ਜੇਕਰ ਘਰ ਮੁੜਦੇ ਹਨ ਤਾਂ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ।ਉਨ੍ਹਾਂ ਨੇ ਇਹ ਗੱਲ ਰਾਜਧਾਨੀ ਕਾਬੁਲ ਵਿੱਚ ਲੋਇਆ ਜਿਰਗਾ ਦੀ ਇੱਕ ਬੈਠਕ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਅਗਲਾ ਟੀਚਾ ਅਫਗਾਨਿਸਤਾਨ ਦੇ ਨਿਰਮਾਣ ਦਾ ਹੈ।
ਪਿਛਲੀ ਸਰਕਾਰ ਦੇ ਮਾਹਿਰ ਕੇ ਕਰਮਚਾਰੀਆਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ।ਉਨ੍ਹਾਂ ਦੇਸ਼ ਦੇ ਵਿਦਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਮ ਲੋਕਾਂ ਤੇ ਮਾਹਿਰਾਂ ਨੂੰ ਇਹ ਭਰੋਸਾ ਦੇਣ ਕਿ ਮੁਲਕ ਨੂੰ ਉਨ੍ਹਾਂ ਦੀ ਲੋੜ ਹੈ।ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਤਾਲਿਬਾਨ ਸਰਕਾਰ ਆਰਥਿਕ ਤਰੱਕੀ ਲਈ ਕੰਮ ਕਰੇਗੀ।