India International Punjab

ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਲੈ ਕੇ ਆਈ ਰਾਹਤ ਵਾਲੀ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲੀਬਾਨ ਨੇ ਇੱਕ ਬਿਆਨ ਜਾਰੀ ਕਰਕੇ ਅਫਗਾਨ ਹਿੰਦੂਆਂ ਕੇ ਸਿੱਖਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਇਕ ਟਵੀਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਤਾਲੀਬਾਨ ਦੇ ਆਉਣ ਨਾਲ ਜੋ ਸਾਡੇ ਸਿੱਖ ਭਾਈ ਗਜ਼ਨੀ ਵਿੱਚ ਸਨ, ਜਲਾਲਾਬਾਦ ਵਿੱਚ ਸਨ, ਉਨ੍ਹਾਂ ਸਾਰਿਆਂ ਨੇ ਕਾਬੁਲ ਦੇ ਗੁਰੂਦੁਆਰੇ ਵਿੱਚ ਸ਼ਰਨ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ 320 ਲੋਕ ਹਨ, ਇਨ੍ਹਾਂ ਵਿਤ 50 ਹਿੰਦੂ ਪਰਿਵਾਰ ਤੇ ਬਾਕੀ ਸਿੱਖ ਹਨ। ਇਹ ਸਾਰੇ ਲੋਕ ਸੁਰੱਖਿਅਤ ਹਨ ਤੇ ਗੁਰੂਦੁਆਰਾ ਸਾਹਿਬ ਦੇ ਅੰਦਰ ਹਨ।


ਉਨ੍ਹਾਂ ਦੱਸਿਆ ਕਿ ਹਾਲੇ ਕੁੱਝ ਸਮਾਂ ਪਹਿਲਾਂ ਹੀ ਉੱਥੋਂ ਦੇ ਸਥਾਨਕ ਤਾਲੀਬਾਨ ਲੀਡਰਾਂ ਨੇ ਗੁਰੂਦੁਆਰੇ ਦਾ ਦੌਰਾ ਕੀਤਾ ਹੈ। ਸਾਡੇ ਪ੍ਰਧਾਨ ਨਾਲ ਬੈਠ ਕੇ ਚਰਚਾ ਕੀਤਾ ਹੈ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਤੁਹਾਡੀ ਸੁਰੱਖਿਆ ਦੀ ਅਸੀਂ ਜਿੰਮੇਦਾਰੀ ਲੈਂਦੇ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ।