‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਆਮ ਮਾਫੀ ਦੇਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਪੂਰੇ ਭਰੋਸੇ ਨਾਲ ਕੰਮ ਉੱਤੇ ਵਾਪਸ ਆਉਣ ਦਾ ਸੱਦਾ ਦਿੱਤਾ ਹੈ।ਤਾਲਿਬਾਨ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਸਾਰੇ ਕਰਮਚਾਰੀਆਂ ਲਈ ਆਮ ਮਾਫੀ ਐਲਾਨ ਦਿੱਤੀ ਗਈ ਹੈ। ਇਸ ਲਈ ਕਰਮਚਾਰੀ ਪੂਰੇ ਭਰੋਸੇ ਨਾਲ ਆਪਣਾ ਰੁਟੀਨ ਸ਼ੁਰੂ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਹ ਐਲਾਨ ਉਸ ਵੇਲੇ ਕੀਤਾ ਗਿਆ ਜਦੋਂ ਅਮਰੀਕੀ ਫੌਜ ਲਈ ਕੰਮ ਕਰ ਚੁੱਕੇ ਅਨੁਵਾਦਕ, ਪੱਛਮੀ ਦੇਸ਼ਾਂ ਵੱਲੋਂ ਸਮਰਥਿਤ ਸੰਸਥਾਵਾਂ ਦੇ ਕਰਮਚਾਰੀ ਤੇ ਸਰਕਾਰੀ ਕਰਮਚਾਰੀ ਇਸ ਗੱਲ ਤੋਂ ਡਰ ਰਹੇ ਹਨ ਕਿ ਹੁਣ ਤਾਲਿਬਾਨ ਉਨ੍ਹਾਂ ਤੋਂ ਬਦਲਾ ਲਵੇਗਾ।
ਤਾਲਿਬਾਨ ਬੇਰਹਿਮ ਸਜਾ ਦੇਣ ਵਾਲਾ ਮੰਨਿਆਂ ਜਾਂਦਾ ਹੈ ਤੇ ਉਨ੍ਹਾਂ ਉੱਤੇ ਯੁੱਧ ਅਪਰਾਧ ਕਰਨ ਦੇ ਵੀ ਦੋਸ਼ ਹਨ, ਜਿਸਦਾ ਉਹ ਲਗਾਤਾਰ ਖੰਡਨ ਕਰ ਰਹੇ ਹਨ।