The Khalas Tv Blog Lok Sabha Election 2024 ਅਕਾਲੀ ਦਲ ਨੂੰ ਲੱਗਿਆ ਝਟਕਾ, ਇੱਕ ਹੋਰ ਲੀਡਰ ‘ਆਪ’ ‘ਚ ਹੋਇਆ ਸ਼ਾਮਲ
Lok Sabha Election 2024 Punjab

ਅਕਾਲੀ ਦਲ ਨੂੰ ਲੱਗਿਆ ਝਟਕਾ, ਇੱਕ ਹੋਰ ਲੀਡਰ ‘ਆਪ’ ‘ਚ ਹੋਇਆ ਸ਼ਾਮਲ

ਸ਼੍ਰੋਮਣੀ ਅਕਾਲੀ ਦਲ (SAD) ਨੂੰ ਵੱਡਾ ਝਟਕਾ ਲੱਗਿਆ ਹੈ। ਮਾਝੇ ਦੇ ਵੱਡੇ ਲੀਡਰ ਤਲਬੀਰ ਸਿੰਘ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਤਲਬੀਰ ਸਿੰਘ ਗਿੱਲ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਤਲਬੀਰ ਸਿੰਘ ਗਿੱਲ ਬਿਕਰਮ ਸਿੰਘ ਮਜੀਠੀਆ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਨ। ਉਹ ਅੰਮ੍ਰਿਤਸਰ ਦੱਖਣੀ ਹਲਕੇ ਤੋਂ 2022 ਦੀ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ। ਉਹ ਇਸ ਸਮੇਂ ਅੰਮ੍ਰਿਤਸਰ ਦੱਖਣੀ ਤੋਂ ਪਾਰਟੀ ਦੇ ਹਲਕਾ ਇੰਚਾਰਜ਼ ਸਨ।

ਇਹ ਵੀ ਪੜ੍ਹੋ – PSEB ਨੇ ਕੀਤਾ ਵੱਡਾ ਖ਼ੁਲਾਸਾ! ਮਾਂ-ਬੋਲੀ ਦੇ ਵਿਸ਼ੇ ’ਚ ਹਜ਼ਾਰਾਂ ਬੱਚੇ ਫੇਲ੍ਹ

 

 

Exit mobile version