Punjab

ਮਾਨਸਾ ਸ਼ਹਿਰ ‘ਚ ਦੇਖ ਲਉ ਕੋਰੋਨਾ ਮਰੀਜ਼ਾਂ ਦਾ ਬੁਰਾ ਹਾਲ, ਪੱਖੇ, ਬਿਸਤਰੇ, ਖਾਣਾ ਕੁਝ ਵੀ ਨਹੀਂ

‘ਦ ਖ਼ਾਲਸ ਬਿਊਰੋ:- ਪੰਜਾਬ ‘ਚ ਬਣਾਏ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਆਈਸੋਲੇਟ ਸੈਂਟਰਾਂ ਦੇ ਘਟੀਆ ਹਾਲਾਤਾਂ ਨੂੰ ਬਿਆਨ ਕਰਦੀਆਂ ਵੀਡੀਓਜ਼ ਆਏ ਦਿਨੀਂ ਵਾਇਰਲ ਹੋ ਰਹੀਆਂ ਹਨ।

ਮਾਨਸਾ ਦੇ ਮਾਤਾ ਸੁੰਦਰੀ ਕਾਲਜ ‘ਚ ਬਣਾਏ Covid-19 ਦੇ ਆਈਸੋਲੇਟ ਸੈਂਟਰ ਵਿੱਚ ਦਾਖਲ ਕੀਤੇ ਕੋਰੋਨਾ ਮਰੀਜ਼ਾਂ ਨੇ ਹੰਗਾਮਾਂ ਖੜ੍ਹਾਂ ਕਰ ਦਿੱਤਾ, ਜੋ ਆਪਣੇ ਆਪ ਨੂੰ ਮਾਨਸਾ ਜੇਲ਼੍ਹ ਦੇ ਮੁਲਾਜ਼ਮ ਦੱਸ ਰਹੇ ਹਨ, ਇਨ੍ਹਾਂ ਮਰੀਜ਼ਾਂ ਵੱਲੋਂ ਆਈਸੋਲੇਟ ਸੈਂਟਰ ਵਿੱਚ ਗੰਦਗੀ ਹੋਣ ਕਰਕੇ ਅਤੇ ਟਰੀਟਮੈਂਟ ਲਈ ਪੁੱਖਤਾ ਪ੍ਰਬੰਧ ਨਾ ਹੋਣ ਕਰਕੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ।

ਜਿਸ ਇਨ੍ਹਾਂ ਮਰੀਜ਼ਾਂ ਵੱਲੋਂ ਸਿਹਤ ਵਿਭਾਗ ਨੂੰ ਕੋਸਿਆ ਜਾ ਰਿਹਾ ਹੈ ਅਤੇ ਸਿਹਤ ਪ੍ਰਬੰਧਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮਰੀਜ਼ਾਂ ਦਾ ਕਹਿਣਾ ਹੈ ਕਿ ਨਾ ਤਾਂ ਉਹਨਾਂ ਨੂੰ ਰੋਟੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਸ਼ਪੈਸ਼ਲ ਟਰੀਟਮੈਂਟ ਕੀਤਾ ਜਾ ਰਿਹਾ ਹੈ। ਹਸਪਤਾਲ ਵਿੱਚ ਪੁੱਖਤਾ ਪ੍ਰਬੰਧ ਨਾ ਹੋਣ ਕਰਕੇ ਉਹਨਾਂ ਉਚ ਅਧਿਕਾਰੀਆਂ ਨਾਲ ਵੀ ਗੱਲ ਕਰ ਲਈ ਪਰ ਕਿਸੇ ਦੇ ਵੀ ਕੰਨ ‘ਤੇ ਕੋਈ ਜੂੰ ਨਹੀਂ ਸਰਕ ਰਹੀਂ। ਸਿਹਤ ਵਿਭਾਗ ‘ਤੇ ਸੁਆਲ ਚੁੱਕਦਿਆਂ ਉਹਨਾਂ ਕਿਹਾ ਕਿ ਇੱਥੇ ਕੋਰੋਨਾ ਨੂੰ ਖਤਮ ਕਰਨ ਦਾ ਨਹੀਂ ਬਲਕਿ ਕੋਰੋਨਾ ਨੂੰ ਵਧਾਉਣ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।

 

ਮਰੀਜ਼ਾਂ ਵੱਲੋਂ ਸਾਰੇ ਆਈਸੋਲੇਟ ਸੈਂਟਰ ਦੀ ਵੀਡੀਓ ਬਣਾਈ ਗਈ ਹੈ ਜਿਥੇ ਬਾਥਰੂਮਾਂ ਵਿੱਚ ਵੀ ਗਿੱਠ-ਗਿੱਠ ਪਾਣੀ ਖੜ੍ਹਾ ਦਿਖਾਈ ਦੇ ਰਿਹਾ ਹੈ ਅਤੇ ਕੂੜੇ ਦੇ ਢੇਰ ਵੀ ਲੱਗੇ ਹੋਏ ਦਿਖਾਈ ਦੇ ਰਹੇ ਹਨ। ਇੱਥੋ ਤੱਕ ਕਈ ਬੈਡਾ ‘ਤੇ ਨਾ ਹੀ ਗੱਦੇ ਦਿਖਾਈ ਦੇ ਰਹੇ ਨਾ ਹੀ ਚਾਦਰਾਂ ਅਤੇ ਨਾ ਹੀ ਕੋਈ ਪੱਖਾ ਚੱਲ ਰਿਹਾ।

 

ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਅਤੇ ਕਪੂਰਥਲਾ ਵਿੱਚ ਬਣਾਏ ਗਏ ਆਈਸੋਲੇਟ ਸੈਂਟਰਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਵੱਲੋਂ ਵੀਡੀਓ ਵਾਇਰਲ ਕਰਕੇ ਪ੍ਰਬੰਧਕਾਂ ਤੇ ਸੁਆਲ ਖੜੇ ਕੀਤੇ ਗਏ ਸਨ।