ਬਿਉਰੋ ਰਿਪੋਰਟ – ਰੀਐਲਟੀ ਸ਼ੋਅ ਬਿੱਗ ਬਾਸ (Reality Show Big Boss) ਵਿੱਚ ਬੀਜੇਪੀ ਦੇ ਆਗੂ ਤਜਿੰਦਰ ਪਾਲ ਬੱਗਾ (Tajinder Pal singh Bhagga) ਨੇ ਸਿੱਧੂ ਮੂਸੇਵਾਲਾ (sidhu moosawala)ਨੂੰ ਲੈਕੇ ਵੱਡਾ ਖੁਲਾਸਾ ਕੀਤਾ ਹੈ । ਸ਼ੋਅ ਵਿੱਚ ਸਾਥੀ ਵਕੀਲ ਗੁਣਰਤਨ ਸਦਾਵਰਤੇ ਨਾਲ ਗੱਲਬਾਤ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਉਸ ਦੇ ਜੋਤਸ਼ੀ ਦੋਸਤ ਰੁਦਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਖਤਰੇ ਦੀ ਚਿਤਾਵਨੀ ਦੇ ਦਿੱਤੀ ਸੀ । ਬੱਗਾ ਨੇ ਦੱਸਿਆ ਕਿ ਉਨ੍ਹਾਂ ਨੇ ਰੁਦਰ ਅਤੇ ਸਿੱਧੂ ਦੀ ਤਸਵੀਰ ਇਕੱਠੀ ਵੇਖੀ ਅਤੇ ਆਪਣੇ ਦੋਸਤ ਨੂੰ ਪੰਜਾਬੀ ਗਾਇਕ ਨਾਲ ਮੁਲਾਕਾਤ ਬਾਰੇ ਪੁੱਛਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।
ਬੱਗਾ ਨੇ ਕਿਹਾ ਮੈਂ ਜੋਤਿਸ਼ ਵਿੱਚ ਵਿਸ਼ਵਾਸ਼ ਨਹੀਂ ਕਰਦਾ ਸੀ । ਪਰ ਸਿੱਧੂ ਮੂਸੇਵਾਲਾ ਦੀ ਘਟਨਾ ਤੋਂ ਬਾਅਦ ਉਸ ਦਾ ਨਜ਼ਰੀਆਂ ਬਦਲ ਗਿਆ । ਤਜਿੰਦਰ ਪਾਲ ਬੱਗਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਦੋਸਤ ਰੁਦਰ ਤੋਂ ਸਿੱਧੂ ਮੂਸੇਵਾਲਾ ਨਾਲ ਮੁਲਾਕਾਤ ਬਾਰੇ ਪੁੱਛਿਆ ਤਾਂ ਜੋਤਸ਼ੀ ਦੋਸਤ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਤਜਿੰਦਰ ਨੇ ਦੱਸਿਆ ਕਿ ਉਸ ਦੇ ਜੋਤਸ਼ੀ ਦੋਸਤ ਰੁਦਰ ਨੇ ਸਿੱਧੂ ਮੂਸੇਵਾਲਾ ਨੂੰ ਆਉਣ ਵਾਲੀ ਤਬਾਹੀ ਬਾਰੇ ਚੇਤਾਵਨੀ ਦਿੱਤੀ ਸੀ ਅਤੇ ਉਸ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ।
ਬੱਗਾ ਨੇ ਕਿਹਾ ਮੈਂ ਹੈਰਾਨ ਸੀ ਕਿ ਸਿੱਧੂ ਜੋਤਿਸ਼ ‘ਚ ਵਿਸ਼ਵਾਸ ਰੱਖਦਾ ਹੈ। ਮੇਰੇ ਦੋਸਤ ਨੇ ਕਿਹਾ ਕਿ ਉਹ ਸਿੱਧੂ ਦੇ ਨਾਲ ਚਾਰ ਘੰਟੇ ਰਿਹਾ,ਇਸ ਨੇ ਸਿੱਧੂ ਮੂਸੇਵਾਲਾ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਗਈ। ਜਦੋਂ ਮੈਂ ਆਪਣੇ ਜੋਤਿਸ਼ ਦੋਸਤ ਨੂੰ ਪੁੱਛਿਆ ਕਿ ਉਸ ਨੇ ਸਿੱਧੂ ਨੂੰ ਸਿੱਧੇ ਤੌਰ ਤੇ ਕਿਉਂ ਨਹੀਂ ਦੱਸਿਆ ਤਾਂ ਉਸ ਨੇ ਕਿਹਾ ਮੈਂ ਕਿਸੇ ਦੀ ਜਾਨ ਨੂੰ ਖਤਰੇ ਦੀ ਭਵਿੱਖਬਾਣੀ ਨਹੀਂ ਕਰ ਸਕਦਾ, ਪਰ ਉਸਨੇ ਸਿੱਧੂ ਨੂੰ ਦੇਸ਼ ਛੱਡਣ ਲਈ ਚੇਤਾਵਨੀ ਦਿੱਤੀ ਸੀ ।
ਬੱਗਾ ਨੇ ਕਿਹਾ ਰੁਦਰ ਦੀ ਸਲਾਹ ਤੋਂ ਬਾਅਦ ਸਿੱਧੂ ਮੂਸੇ ਵਾਲਾ ਨੇ ਕੁਝ ਸਮੇਂ ਲਈ ਦੇਸ਼ ਛੱਡਣ ਦਾ ਲਗਭਗ ਫੈਸਲਾ ਕਰ ਲਿਆ ਸੀ। ਪਰ ਕਈ ਵਜ੍ਹਾ ਕਰਕੇ ਉਹ ਪੰਜਾਬ ਤੋਂ ਬਾਹਰ ਨਹੀਂ ਜਾ ਸਕਿਆ ਅਤੇ ਉਸ ਦਾ ਕਤਲ ਹੋ ਗਿਆ ।

