Punjab

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਨੇ ਅਹੁਦਾ ਸੰਭਾਲਿਆ !

ਬਿਉਰੋ ਰਿਪੋਰਟ : ਜਾਣਕਾਰੀ ਦੀ ਇਸ ਰਫ਼ਤਾਰ ਭਰੀ ਦੁਨੀਆ ਵਿੱਚ ਸਹੀ ਜਾਣਕਾਰੀ ਸਿੱਖ ਸੰਗਤ ਤੱਕ ਪਹੁੰਚੇ ਇਸ ਦੇ ਲਈ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਮੀਡੀਆ ਸਲਾਹਕਾਰ ਦੀ ਨਿਯੁਕਤੀ ਕੀਤੀ ਗਈ ਹੈ । ਸਰਦਾਰ ਤਜਿੰਦਰ ਸਿੰਘ ਬੁੱਟਰ ਨੂੰ ਇਹ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੌਂਪੀ ਗਈ ਹੈ । ਬੁੱਟਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਅਹੁਦੇ ‘ਤੇ ਬਿਠਾਇਆ। ਉਹ ਭਵਿੱਖ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਿਤ ਸਮੁੱਚੇ ਮੀਡੀਆ ਪ੍ਰਬੰਧਾਂ ਨੂੰ ਵੇਖਣਗੇ।

SGPC ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਦੇ ਮੀਡੀਆ ਸਲਾਹਕਾਰ ਦੀ ਨਿਯੁਕਤੀ ਸਮੇਂ ਦੀਆਂ ਲੋੜੀਂਦੀਆਂ ਮੀਡੀਆ ਜਰੂਰਤਾਂ ਨੂੰ ਵੇਖਦਿਆਂ ਕੀਤੀ ਗਈ ਹੈ। ਤਲਵਿੰਦਰ ਸਿੰਘ ਬੁੱਟਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਹੋਏ ਹਨ ਅਤੇ ਉਹ ਸਿੱਖਾਂ ਦੇ ਧਾਰਮਿਕ ਤੇ ਪੰਥਕ ਮਾਮਲਿਆਂ ‘ਤੇ ਨਿਰੰਤਰ ਲਿਖਦੇ ਆ ਰਹੇ ਹਨ।