ਬਿਉਰੋ ਰਿਪੋਰਟ – ਆਗਰਾ (AGRA) ਦੇ ਤਾਜ ਮਹਿਲ (TAJ MEHAL) ਵਿੱਚ 3 ਦਿਨਾਂ ਦੇ ਅੰਦਰ ਦੂਜੀ ਨਫਰਤੀ ਰੰਗਤ ਦੇਣ ਵਾਲੀ ਵਾਰਦਾਤ ਹੋਈ ਹੈ । ਇਕ ਔਰਤ ਨੇ ਤਾਜ ਮਹਿਲ ਦੇ ਗੁੰਮਦ ‘ਤੇ ਭਗਵਾ ਕੱਪੜਾ ਲਹਿਰਾਇਆ ਹੈ । ਔਰਤ ਨੇ ਦਾਅਵਾ ਕੀਤਾ ਹੈ ਉਹ ਬੋਤਲ ਨਾਲ ‘ਗੰਗਾ ਜਲ’ ਲੈਕੇ ਗਈ ਸੀ । 3 ਦਿਨਾਂ ਦੇ ਅੰਦਰ ਲਗਾਤਾਰ ਇਹ ਦੂਜੀ ਹਰਕਤ ਕੀਤੀ ਗਈ ਹੈ । ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਇਕ ਸ਼ਖਸ ਨੇ ਆਗਰਾ ਦੇ ਤਾਜ ਮਹਿਲ ਵਿੱਚ ‘ਗੰਗਾ ਜਲ’ ਚੜਾਇਆ ਸੀ । ਇਤਲਾਹ ਮਿਲ ਦੇ ਹੀ CISF ਦੇ ਜਵਾਨ ਪਹੁੰਚ ਗਏ ਹਨ । ਉਨ੍ਹਾਂ ਨੂੰ ਵੇਖ ਦੇ ਹੋਏ ਔਰਤ ਭੱਜਣ ਲੱਗੀ,ਜਵਾਨਾਂ ਨੇ ਔਰਤ ਨੂੰ ਫੜਿਆ । ਔਰਤ ਦੀ ਪਛਾਣ ਅਖਿਲ ਭਾਰਤੀ ਭਾਰਤੀ ਹਿੰਦੂ ਮਹਾਸਭਾ ਦੀ ਆਗਰਾ ਜ਼ਿਲ੍ਹਾ ਪ੍ਰਧਾਨ ਮੀਰਾ ਰਾਠੌਰ ਦੇ ਰੂਪ ਵਿੱਚ ਹੋਈ ਹੈ ।
ਨੌਜਵਾਨ ਹਿੰਦੂ ਮਹਾਸਭਾ ਪ੍ਰਦੇਸ਼ ਦੇ ਪ੍ਰਧਾਨ ਰਾਜੇਸ਼ ਭਦੌਰਿਆ ਨੇ ਕਿਹਾ ਕਿ ਪਿਛਲੇ ਸੋਮਵਾਰ ਨੂੰ ਮੀਰਾ ਕਾਸਗੰਜ ਦੇ ਸੋਰੋ ਦੇ ਕਾਂਵੜ ਲੈਕੇ ਪਹੁੰਚੀ ਸੀ । ਪਰ ਪੁਲਿਸ ਨੇ ਉਨ੍ਹਾਂ ਨੂੰ ਪੱਛਮੀ ਗੇਟ ‘ਤੇ ਹੀ ਰੋਕ ਦਿੱਤਾ ਸੀ । 2 ਘੰਟੇ ਤੱਕ ਗੇਟ ‘ਤੇ ਖੜੀ ਰਹੀ ਸੀ, ਇਸ ਦੇ ਬਾਅਦ ਪ੍ਰਸ਼ਾਸਨ ਨੇ ‘ਜਲ’ ਨੂੰ ਰਾਜੇਸ਼ਵਰ ਮੰਦਰ ਚੜ੍ਹਾਇਆ ਸੀ । ਮੀਰਾ ਨੇ ਕੁਝ ਗੰਗਾਜਲ ਬਚਾ ਲਿਆ ਸੀ। ਉਸੇ ਗੰਗਾ ਜਲ ਨੂੰ ਅੱਜ ਤਾਜ ਮਹਿਲ ਦੇ ਅੰਦਰ ਚੜਾਇਆ ਗਿਆ ।
2 ਦਿਨ ਪਹਿਲਾਂ 3 ਅਗਸਤ ਨੂੰ 2 ਨੌਜਵਾਨਾਂ ਨੇ ਮੁਖ ਮਕਬਰੇ ‘ਤੇ ‘ਜਲ’ ਚੜ੍ਹਾਇਆ ਸੀ । ਨੌਜਵਾਨਾਂ ਦਾ ਦਾਅਵਾ ਸੀ ਕਿ ਬੋਤਰ ਵਿੱਚ ਗੰਗਾ ਜਲ ਲੈਕੇ ਗਿਆ ਸੀ । ਆਗਰਾ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਜੇਲ੍ਹ ਭੇਜ ਦਿੱਤਾ । ਮੁਲਜ਼ਮਾਂ ਦੀ ਪਛਾਣ ਅਖਿਰ ਭਾਰਤੀ ਹਿੰਦੂ ਮਹਾਸਭਾ ਦੇ ਮੈਂਬਰ ਸ਼ਾਮ ਅਤੇ ਵੀਨੇਸ਼ ਕੁੰਤਲ ਦੇ ਰੂਪ ਵਿੱਚ ਹੋਈ ਸੀ ।
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਜ ਮਹਿਲ ਦੀ ਬੇਸਮੈਂਟ ਵਿੱਚ ਇੱਕ ਸ਼ਿਵ ਮੰਦਰ ਹੈ ਜਿਸ ਨੂੰ ਭਾਰਤ ਪੁਰਾਤੱਤਤ ਵਿਭਾਗ ਨੇ ਅਦਾਲਤ ਵਿੱਚ ਨਕਾਰ ਦਿੱਤਾ ਸੀ । ਇਕ ਹਿੰਦੂ ਜਥੇਬੰਦੀ ਨਾਲ ਜੁੜੇ ਸ਼ਖਸ ਨੇ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਸੀ ਜਿਸ ਨੂੰ ਕੋਰਟ ਨੇ ਰੱਦ ਕਰਦੇ ਹੋਏ ਪਟੀਸ਼ਨਕਰਤਾਂ ਨੂੰ ਤਗੜੀ ਫਟਕਾਰ ਲਗਾਈ ਸੀ ।