ਪੰਜਾਬ ’ਚ ਚਿੱਟੇ ਦੁੱਧ ਦਾ ਕਾਲ਼ਾ ਖੇਡ! ਡਿਟਰਜੈਂਟ ਸਣੇ ਖ਼ਤਰਨਾਕ ਰਸਾਇਣਾਂ ਨਾਲ ਦੁੱਧ ਦੀ ਮਿਲਾਵਟ, ਜਾਣੋ ਮਿਲਾਵਟੀ ਦੁੱਧ ਦੇ ਖ਼ਤਰਨਾਕ ਅਸਰ
’ਦ ਖ਼ਾਲਸ ਬਿਊਰੋ: ਦੁੱਧ ਨੂੰ ਪੌਸ਼ਟਿਕ ਤੱਤਾਂ ਦਾ ਭੰਡਾਰ ਕਿਹਾ ਜਾਂਦਾ ਹੈ। ਇਹ ਹਰ ਉਮਰ ਸਮੂਹ ਲਈ ਲਾਭਕਾਰੀ ਹੈ ਪਰ ਦੁੱਧ ਵਿਚ ਵਧ ਰਹੀ ਮਿਲਾਵਟ ਦੇ ਕਾਰਨ ਵਿਅਕਤੀ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਲਗਾਤਾਰ ਵਧ ਰਹੇ ਰਸਾਇਣਾਂ ਦੀ ਮਿਲਾਵਟ ਨਾ ਸਿਰਫ ਸਿਹਤ ਬਲਕਿ ਮਨੁੱਖੀ ਪ੍ਰਜਣਨ ਸਮਰਥਾ ਅਤੇ ਕੋਸ਼ਿਕਾਵਾਂ ਦੇ ਵਿਕਾਸ ਨੂੰ ਵੀ ਰੋਕਦੀ ਹੈ।