ਪੰਜਾਬ ਵਿੱਚ ਬਰਫੀਲੀਆਂ ਹਵਾਵਾਂ ਨੇ ਵਧਾਈ ਠੰਢ, ਦੋ ਦਿਨ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ
ਪੰਜਾਬ ਤੇ ਚੰਡੀਗੜ੍ਹ ’ਤੇ ਪਹਾੜੀ ਬਰਫ਼ੀਲੀਆਂ ਹਵਾਵਾਂ ਦਾ ਅਸਰ ਜਾਰੀ ਹੈ। ਹਾਲਾਂਕਿ ਘੱਟੋ-ਘੱਟ ਤਾਪਮਾਨ ਥੋੜ੍ਹਾ ਵਧ ਕੇ ਆਮ ਨੇੜੇ ਪਹੁੰਚ ਗਿਆ ਹੈ, ਪਰ ਸਵੇਰੇ-ਸ਼ਾਮ ਤਿੱਖੀ ਠੰਢ ਮਹਿਸੂਸ ਹੋ ਰਹੀ ਹੈ। ਸਭ ਤੋਂ ਠੰਢੇ ਸਥਾਨ ਆਦਮਪੁਰ (2.2°C) ਤੇ ਫਰੀਦਕੋਟ (2.5°C) ਰਹੇ। ਮੌਸਮ ਵਿਭਾਗ ਨੇ 9 ਤੇ 10 ਦਸੰਬਰ ਲਈ ਪੰਜਾਬ ਲਈ ਪੀਲੀ ਚੇਤਾਵਨੀ ਜਾਰੀ ਕੀਤੀ ਹੈ।
