ਖ਼ਾਸ ਰਿਪੋਰਟ-ਕਿਸਾਨੀ ਅੰਦੋਲਨ ਲਈ ਆਖਰ ਔਰਤਾਂ ਨੂੰ ਵੀ ਟੱਪਣੀ ਪਈ ‘ਘਰ ਦੀ ਦਹਿਲੀਜ’
ਜਗਜੀਵਨ ਮੀਤਪੰਜਾਬ ਦੇ ਸਿਆਸੀ, ਆਰਥਿਕ ਤੇ ਸਮਾਜਿਕ ਪੱਧਰ ਦੇ ਵੱਖ-ਵੱਖ ਉਦੇਸ਼ਾਂ ਨੂੰ ਕਿਸਾਨੀ ਅੰਦੋਲਨ ਨੇ ਜੜ੍ਹੋ ਹਿਲਾ ਕੇ ਰੱਖਣ ਦੇ ਨਾਲ ਨਾਲ ਇਸਨੂੰ ਨਵਾਂ ਰੰਗ ਰੂਪ ਦਿੱਤਾ ਹੈ।ਕਹਾਵਤ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆਂ ਹੀ ਨਹੀਂ।ਹੋ ਸਕਦਾ ਹੈ ਕਿ ਕਹਾਵਤ ਇਹ ਵੀ ਬਣ ਜਾਵੇ ਕਿ ਜਿਹਨੇ ਕਿਸਾਨੀ ਅੰਦੋਲਨ ਨਹੀਂ ਦੇਖਿਆ, ਉਹ ਲੇਟ ਜੰਮਿਆ।