ਪੰਜਾਬ ’ਚ ਮੌਨਸੂਨ ਨੇ ਤੋੜਿਆ ਰਿਕਾਰਡ! ਅਜੇ 2-3 ਦਿਨ ਹੋਰ ਪਵੇਗਾ ਮੀਂਹ
ਬਿਊਰੋ ਰਿਪੋਰਟ: ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਤਹਿਤ ਪੰਜਾਬ ਦੇ ਕਈ ਹਲਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਸ ਵਾਰ ਮਾਨਸੂਨ ਦੇ ਪਹਿਲਾਂ ਆਉਣ ਕਾਰਨ ਪੰਜਾਬ ਭਰ ਵਿੱਚ ਚੰਗੀ ਬਾਰਿਸ਼ ਹੋਈ ਹੈ।