ਪੰਚਾਇਤ ਦਾ ਅਹਿਮ ਫੈਸਲਾ, ਇਸ ਪਿੰਡ ‘ਚ ਭੋਗ ਮੌਕੇ ਨਹੀਂ ਚੱਲੇਣਗੇ ਜਲੇਬੀ ਤੇ ਪਕੌੜੇ
ਬਿਉਰੋ ਰਿਪੋਰਟ – ਪੰਜਾਬ ‘ਚ ਜਿੱਥੇ ਕਈ ਪੰਚਾਇਤਾਂ ਪਿੰਡ ‘ਚ ਟੋਲ ਟੈਕਸ ਲਗਾ ਕੇ ਅਜੀਬੋ ਗਰੀਬ ਫੈਸਲੇ ਲੈ ਰਹੀਆਂ ਹਨ, ਉੱਥੇ ਹੀ ਬਠਿੰਡਾ ਜ਼ਿਲ੍ਹੇ ਦੀ ਇਕ ਪੰਚਾਇਤ ਨੇ ਅਹਿਮ ਫੈਸਲਾ ਲਿਆ ਹੈ। ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਦੇ ਪਿੰਡ ਡਿੱਖ ਦੀ ਪੰਚਾਇਤ ਨੇ ਭੋਗ ਸਮਾਗਮਾਂ ਦੌਰਾਨ ਜਲੇਬੀਆਂ ਅਤੇ ਪਕੌੜੇ ਪਰੋਸਣ ‘ਤੇ ਪਾਬੰਦੀ ਲਗਾ ਦਿੱਤੀ ਹੈ।