ਵੈਭਵ ਸੂਰਿਆਵੰਸ਼ੀ ਨੇ IPL ‘ਚ ਰਚਿਆ ਇਤਿਹਾਸ, 35 ਗੇਂਦਾਂ ਵਿੱਚ ਸੈਂਕੜਾ ਲਗਾਇਆ
ਬਿਹਾਰ ਦੇ 14 ਸਾਲਾ ਵੈਭਵ ਸੂਰਿਆਵੰਸ਼ੀ (ਵਿਸ਼ਵ ਰਿਕਾਰਡ) ਨੇ ਆਈਪੀਐਲ ਵਿੱਚ ਸਿਰਫ਼ 35 ਗੇਂਦਾਂ ਵਿੱਚ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਵੈਭਵ ਆਈਪੀਐਲ ਦੇ ਇਤਿਹਾਸ ਵਿੱਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਅਜਿਹਾ ਕਰਕੇ ਵੈਭਵ ਨੇ ਯੂਸਫ਼ ਪਠਾਨ ਦਾ 37 ਗੇਂਦਾਂ ਵਿੱਚ ਸੈਂਕੜਾ ਬਣਾਉਣ ਦਾ ਰਿਕਾਰਡ ਤੋੜ ਦਿੱਤਾ ਹੈ।