ਉਤਰਾਖੰਡ ਵਿੱਚ ਭਾਰੀ ਮੀਂਹ, ਕੇਦਾਰਨਾਥ ਯਾਤਰਾ 14 ਅਗਸਤ ਤੱਕ ਬੰਦ
ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਵਿਆਪਕ ਤਬਾਹੀ ਮਚਾਈ ਹੈ। ਉੱਤਰਾਖੰਡ ਵਿੱਚ ਲਗਾਤਾਰ ਮੀਂਹ ਕਾਰਨ ਦੇਹਰਾਦੂਨ ਵਿੱਚ ਨਦੀਆਂ ਅਤੇ ਨਾਲੇ ਹੜ੍ਹ ਦੇ ਪੱਧਰ ‘ਤੇ ਪਹੁੰਚ ਗਏ, ਸੜਕਾਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ। ਮਾਲਦੇਵਤਾ ਖੇਤਰ ਵਿੱਚ ਨਦੀ ਨੇ ਘਰਾਂ ਨੂੰ ਨੁਕਸਾਨ ਪਹੁੰਚਾਇਆ, ਜਦਕਿ ਟੀਹਰੀ ਗੜ੍ਹਵਾਲ ਦੇ