ਪੰਜਾਬ ‘ਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਜਾਂ ਨਹੀਂ, ਚੋਣ ਕਮਿਸ਼ਨ ਸੁਣਾਵੇਗਾ ਫੈਸਲਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਚੋਣਾਂ ਦੀ ਤਰੀਕ 14 ਫਰਵਰੀ ਤੋਂ ਅੱਗੇ ਪੈ ਸਕਦੀ ਹੈ ਕਿਉਂਕਿ ਚੋਣ ਕਮਿਸ਼ਨ ਇਸ ਮਸਲੇ ‘ਤੇ ਅੱਜ ਚਰਚਾ ਕਰ ਰਿਹਾ ਹੈ। ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਇੱਕ ਮੁੱਦੇ ‘ਤੇ ਇਕੱਠੀਆਂ ਹੋਈਆਂ ਹਨ ਅਤੇ ਇਹ ਮੁੱਦਾ ਹੈ 14 ਫਰਵਰੀ ਨੂੰ ਵੋਟਾਂ ਕਰਵਾਉਣ ਦਾ।