ਡਾਂਸ ਪ੍ਰੋਗਰਾਮ ਨੂੰ ਲੈ ਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਅਕਾਲ ਤਖ਼ਤ ਸਾਹਿਬ ਨੂੰ 8 ਪੰਨਿਆਂ ਦਾ ਜਵਾਬ ਕੀਤਾ ਦਾਇਰ
ਅੰਮ੍ਰਿਤਸਰ : ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੱਠ ਪੰਨਿਆਂ ਵਾਲਾ ਜਵਾਬ ਦਾਇਰ ਕੀਤਾ ਹੈ। ਇਹ ਜਵਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਜੰਮੂ-ਕਸ਼ਮੀਰ ਵਿੱਚ ਆਯੋਜਿਤ ਇੱਕ ਸਮਾਗਮ ਨਾਲ ਜੁੜੀ ਵਿਵਾਦਾਸਪਦ ਘਟਨਾ ਨਾਲ ਸਬੰਧਤ ਹੈ, ਜਿਸ ਵਿੱਚ ਇੱਕ ਡਾਂਸ ਪ੍ਰੋਗਰਾਮ ਸ਼ਾਮਲ ਸੀ।