ਫਿਰ ਥਾਣੇ ‘ਚ ਆ ਗਈ ਸੁਮੇਧ ਸੈਣੀ ਦੀ ‘ਬੋਤੀ ਬੋਹੜ ਥੱਲੇ’
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਹਿੰਦੇ ਨੇ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਤੇ ਸਾਡਾ ਕੀਤਾ ਕਰਾਇਆ, ਚੰਗਾ-ਮਾੜਾ ਇਕ ਵਾਰ ਤਾਂ ਜ਼ਰੂਰ ਸਾਰਿਆਂ ਦੇ ਸਾਹਮਣੇ ਆਉਂਦਾ ਹੈ।ਪੁਲਿਸ ਮੁਖੀ ਹੁੰਦਿਆਂ ਸੁਮੇਧ ਸੈਣੀ ਦੀ ਤੂਤੀ ਬੋਲਦੀ ਸੀ, ਪਰ ਬੀਤੇ ਬੁੱਧਵਾਰ ਦੀ ਰਾਤ ਨੂੰ ਜੋ ਸੈਣੀ ਨੇ ਦੇਹ ਉੱਤੇ ਹੰਢਾਇਆ ਹੈ, ਉਹ ਸ਼ਾਇਦ ਹੀ ਉਸਦੇ ਚਿੱਤ ਚੇਤੇ ਹੋਵੇ।