ਇੱਕ ਹੋਰ ਵਿਵਾਦ ‘ਚ ਫਸੇ ਰਾਜਾ ਵੜਿੰਗ, ਸਿੱਖ ਬੱਚਿਆਂ ਦੇ ਜੂੜੇ ਦਾ ਉਡਾਇਆ ਮਜ਼ਾਕ, ਸੁਖਬੀਰ ਬਾਦਲ ਨੇ ਸਾਧਿਆ ਨਿਸ਼ਾਨਾ
ਤਰਨਤਾਰਨ ਵਿਧਾਨ ਸਭਾ ਉਪ ਚੋਣ ਦੇ ਪ੍ਰਚਾਰ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਸ਼ਨੀਵਾਰ ਰਾਤ ਨੂੰ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਦੋ ਸਿੱਖ ਬੱਚਿਆਂ ਦੇ ਵਾਲ ਫੜ ਕੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, “ਤੁਸੀਂ ਦੋ ਸਰਦਾਰ ਕਿੱਥੇ ਜਾ ਰਹੇ ਹੋ ?”
