ਕਲਾਕਾਰ ਯੋਧਿਆਂ ਨੂੰ ਗਰੀਬੀ ‘ਚ ਮਰਨ ਲਈ ਕਿਉਂ ਛੱਡ ਦਿੰਦੀਆਂ ਨੇ ਸਰਕਾਰਾਂ
ਖਾਸ ਲੇਖ--ਜਗਜੀਵਨ ਮੀਤ ‘‘ਇਨਾਮ ਨਾਲ ਮਿਲੀ ਰਾਸ਼ੀ ਨਾਲ ਕਿਸੇ ਕਲਾਕਾਰ ਦਾ ਸਾਰੀ ਉਮਰ ਘਰ ਨਹੀਂ ਚੱਲ ਸਕਦਾ। ਖਰਚੇ ਰੋਜ਼ਾਨਾ ਹੁੰਦੇ ਨੇ, ਢਿੱਡ ਰੋਟੀ ਰੋਜ਼ਾਨਾਂ ਮੰਗਦਾ ਹੈ, ਦਵਾ-ਦਾਰੂ ਜਦੋਂ ਲੋੜ ਪਵੇਗੀ, ਉਦੋਂ ਕਰਨੀ ਹੀ ਪਵੇਗੀ। ਭਾਸ਼ਾ, ਸਾਹਿਤ ਤੇ ਸੰਸਕਾਰ, ਤਿੰਨ ਕੜੀਆਂ ‘ਤੇ ਜ਼ਿੰਦਗੀ ਬੰਨ੍ਹੀ ਜਾ ਸਕਦੀ ਹੈ। ਭਾਸ਼ਾ ਬਿਨ੍ਹਾਂ ਸਾਹਿਤ ਨਹੀਂ ਤੇ ਸਾਹਿਤ ਬਿਨਾਂ ਸੰਸਕਾਰ ਨਹੀਂ।