ਇਸ ਵਾਰ ਦੀਆਂ ਚੋਣਾਂ ਦੇ ਰੰਗ ਨਿਆਰੇ
– ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਰੰਗ ਹਰ ਵਾਰ ਵੱਖਰੇ ਹੁੰਦੇ ਹਨ ਪਰ ਇਸ ਵਾਰ ਰੰਗ ਕੁੱਝ ਜ਼ਿਆਦਾ ਹੀ ਨਿਆਰੇ ਰਹੇ ਹਨ। ਇਨ੍ਹਾਂ ਨਜ਼ਾਰਿਆਂ ਨੇ ਚੋਣਾਂ ਨੂੰ ਵਧੇਰੇ ਦਿਲਚਸਪ ਵੀ ਬਣਾਇਆ ਹੈ ਅਤੇ ਇਨ੍ਹਾਂ ਰੰਗੀਨੀਆਂ ਦੀ ਚਰਚਾ ਵੀ ਵਧੇਰੇ ਹੁੰਦੀ ਰਹੀ ਹੈ।