SBI ਦੇ ਕਲਰਕ ਨੇ ਕੀਤਾ ਕਰੋੜਾਂ ਦਾ ਘਪਲਾ, ਬੈਂਕ ਮੁਲਾਜ਼ਮ ਫਰਾਰ
ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਦੀ ਇੱਕ ਸ਼ਾਖਾ ਵਿੱਚ ਕਲਰਕ ਅਮਿਤ ਢੀਂਗਰਾ ਵੱਲੋਂ ਗਾਹਕਾਂ ਦੇ ਖਾਤਿਆਂ, ਐਫ.ਡੀ. ਅਤੇ ਲਿਮਿਟ ਵਿੱਚੋਂ ਕਰੋੜਾਂ ਰੁਪਏ ਦੀ ਠੱਗੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਜਦੋਂ ਗਾਹਕ ਆਪਣੇ ਖਾਤੇ ਚੈੱਕ ਕਰਨ ਬੈਂਕ ਪਹੁੰਚੇ ਤਾਂ ਉਨ੍ਹਾਂ ਨੂੰ ਰਕਮ ਦੀ ਕਮੀ