ਸਫ਼ਰ-ਏ-ਸ਼ਹਾਦਤ ਸਮਾਗਮ ਸ਼ੁਰੂ, ਦਸ਼ਮੇਸ਼ ਪਿਤਾ ਨੇ ਸਿੰਘਾਂ ਤੇ ਪਰਿਵਾਰ ਸਮੇਤ ਛੱਡਿਆ ਸੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ
ਸਫ਼ਰ-ਏ-ਸ਼ਹਾਦਤ ਦੀ ਜੜ੍ਹ ਉਦੋਂ ਲੱਗੀ ਜਦੋਂ ਮੁਗ਼ਲਾਂ ਅਤੇ ਬਾਈਧਾਰ ਦੇ ਰਾਜਿਆਂ ਵੱਲੋਂ ਲੱਖਾਂ ਦੀ ਫ਼ੌਜ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਨੂੰ ਪਾਏ ਘੇਰੇ ਨੂੰ ਲੰਮਾ ਸਮਾਂ ਬੀਤ ਚੱਲਿਆ। ਤਕਰੀਬਨ 8 ਮਹੀਨੇ ਦੇ ਘੇਰੇ ਕਾਰਨ ਕਿਲ੍ਹੇ ਅੰਦਰ ਰਸਦ ਅਤੇ ਪਾਲਤੂ ਪਸ਼ੂਆਂ ਤੇ ਘੋੜਿਆਂ ਲਈ ਚਾਰੇ ਦੀ ਕਮੀ ਆਉਣ ਲੱਗੀ। ਸਿੰਘਾਂ ਦੇ ਸਬਰ ਦੀ ਪਰਖ