ਕ੍ਰਿਸਮਸ ‘ਤੇ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ: 78 ਮਿਜ਼ਾਈਲਾਂ, 106 ਡਰੋਨ ਦਾਗੇ
ਰੂਸ ਨੇ 25 ਦਸੰਬਰ ਨੂੰ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਹਵਾਈ ਹਮਲੇ ਕੀਤੇ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਰੂਸ ਨੇ ਕ੍ਰਿਸਮਸ ‘ਤੇ 78 ਮਿਜ਼ਾਈਲਾਂ ਅਤੇ 106 ਡਰੋਨ ਦਾਗੇ। ਇਸ ‘ਚ 21 ਲੋਕ ਜ਼ਖਮੀ ਹੋਏ ਹਨ ਜਦਕਿ 1 ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਮੀਡੀਆ ਮੁਤਾਬਕ ਸਭ ਤੋਂ ਵੱਡਾ ਹਮਲਾ ਖਾਰਕੀਵ ਸ਼ਹਿਰ ‘ਤੇ ਕੀਤਾ ਗਿਆ।