ਪੰਜਾਬ ’ਚ ਬੇਸਹਾਰਾ ਪਸ਼ੂ ਬਣ ਰਹੇ ਖ਼ਤਰਾ: ਸੜਕ ਹਾਦਸੇ 35% ਵਧੇ, ਚਿੰਤਾਜਨਕ ਅੰਕੜਿਆਂ ’ਚ ਖ਼ੁਲਾਸਾ
ਬਿਊਰੋ ਰਿਪੋਰਟ (ਅੰਮ੍ਰਿਤਸਰ, 12 ਅਕਤੂਬਰ 2025): ਪੰਜਾਬ ’ਚ ਸੜਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ ਹੁਣ ਇੱਕ ਗੰਭੀਰ ਤੇ ਜਾਨਲੇਵਾ ਸਮੱਸਿਆ ਦਾ ਰੂਪ ਲੈ ਚੁੱਕੇ ਹਨ। ਹਾਲ ਹੀ ’ਚ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ’ਚ ਮੌਤ ਤੋਂ ਬਾਅਦ ਇਹ ਮਸਲਾ ਫਿਰ ਚਰਚਾ ’ਚ ਆ ਗਿਆ ਹੈ। ਮਾਮਲਾ ਹੁਣ ਪੰਜਾਬ-ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ