ਤਰਨ ਤਾਰਨ ’ਚ ਭਿਆਨਕ ਹਾਦਸਾ! 2 ਨੌਜਵਾਨ ਪਟਵਾਰੀਆਂ ਦੀ ਮੌਤ, ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਬਿਉਰੋ ਰਿਪੋਰਟ: ਤਰਨ ਤਾਰਨ ਵਿੱਚ ਬੀਤੀ ਰਾਤ ਵੱਡਾ ਹਾਦਸਾ ਵਾਪਰਿਆ। ਇਸ ਦੌਰਾਨ ਇੱਕ ਹੌਂਡਾ ਸਿਟੀ ਕਾਰ ਕੱਚਾ ਪੱਕਾ ਦੀ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੋਤ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ